ਮਾਲੇਰਕੋਟਲਾ : ਅੱਜ ਇੱਥੇ ਮੁਲਾਜਮ ਏਕਤਾ ਮੰਚ ਪੰਜਾਬ ਅਤੇ ਜੋਆਇੰਟ ਫੋਰਸ ਦੇ ਸੱਦੇ ਤੇ ਬਿਜਲੀ ਬੋਰਡ ਦੀ ਮਨੈਜਮੈਂਟ ਖਿਲਾਫ ਸਾਥੀ ਨਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਭਾਗ ਲਿਆ। ਰੈਲੀ ਨੂੰ ਸਾਥੀ ਕੌਰ ਸਿੰਘ ਸੋਹੀ ਸਕੱਤਰ ਪੰਜਾਬ ਅਤੇ ਸਾਥੀ ਰਾਜਵੰਤ ਸਿੰਘ ਸਕੱਤਰ ਪੈਨਸਨ ਯੂਨੀਅਨ ਏਟਕ ਪੰਜਾਬ ਨੇ ਸੰਬੋਧਨ ਕਰਦੇ ਹੋਏ ਮਨੈਜਮੈਂਟ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਕਰਦਿਆਂ ਕਿਹਾ ਕਿ ਮਨੈਜਮੈਂਟ ਨਾਲ ਮਿਤੀ:31/07/2024 ਨੂੰ ਮੀਟਿੰਗ ਵਿੱਚ ਹੋਏ ਸਮਝੌਤੇ ਲਾਗੂ ਨਹੀਂ ਕਰ ਰਹੀ ਮਨੈਜਮੈਂਟ ਨੇ ਕਿਹਾ ਸੀ ਕਿ ਮੰਗਾਂ ਤੇ ਹੋਏ ਸਮਝੌਤੇ ਮਿਤੀ:15/08/2024 ਤੱਕ ਲਾਗੂ ਕੀਤੇ ਜਾਣਗੇ ਪਰ ਅੱਜ ਤੱਕ ਕੋਈ ਵੀ ਮੰਗ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਮੁਲਾਜਮਾਾਂ ਵਿੱਚ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ ਜੇਕਰ ਮਨੈਜਮੈਂਟ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਮਿਤੀ:22/08/2024 ਨੂੰ ਰੈਲੀ ਤੋਂ ਬਾਅਦ 21/08/2024 ਤੋਂ 31/08/2024 ਤੱਕ ਕਰਮਚਾਰੀ ਵਰਕ ਟੂ ਰੂਲ ਅਨੁਸਾਰ ਕੰਮ ਕਰਨਗੇ ਅਤੇ 01 ਸਤੰਬਰ ਨੂੰ ਬਿਜਲੀ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ।ਰੈਲੀ ਨੂੰ ਹੋਰਨਾਂ ਤੋਂ ਇਲਾਵਾ ਸਾਥੀ ਗੁਰਜੰਟ ਸਿੰਘ ਪਹੇੜੀ,ਸਾਥੀ ਨਿਰਮਲ ਸਿੰਘ,ਸਾਥੀ ਜਸਵੰਤ ਸਿੰਘ,ਸਾਥੀ ਗੁਰਜੀਤ ਸਿੰਘ,ਅਜੀਤ ਸਿੰਘ,ਬਿੰਜੋਕੀ,ਕ੍ਰਿਪਾਲ ਸਿੰਘ,ਮੱਖਣ ਸਿੰਘ,ਸਾਥੀ ਜਸਵੰਤ ਸਿੰਘ,ਜਸਵੀਰ ਸਿੰਘ ਲਸੋਈ,ਰਾਮ ਸਿੰਘ ਨੇ ਸੰਬੋਧਨ ਕੀਤਾ ਰੈਲੀ ਦੀ ਪ੍ਰਧਾਨਗੀ ਸਾਥੀ ਨਰਿੰਦਰ ਕੁਮਾਰ ਅਤੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਵਿਸਵਾਸ ਦਵਾਇਆ ਕਿ ਆਉਣ ਵਾਲੇ ਸੰਘਰਸ਼ ਵਿੱਚ ਸਾਥੀ ਪੂਰੀ ਤਨਦੇਹੀ ਨਾਲ ਸਾਮਲ ਹੋਣਗੇ।