ਨਵੀਂ ਦਿੱਲੀ : ਆਰਟੀ-ਪੀਸੀਆਰ ਟੈਸਟ ਸ਼ਰਤਾਂ ਵਿਚ ਬਦਲਾਅ ਕੀਤਾ ਗਿਆ ਹੈ। ਇਕ ਤੋਂ ਦੂਜੇ ਰਾਜ ਵਿਚ ਜਾਣ ਲਈ ਹੁਣ ਆਰਟੀ-ਪੀਸੀਆਰ ਟੈਸਟ ਜ਼ਰੂਰੀ ਨਹੀਂ, 5 ਦਿਨ ਤਕ ਬੁਖ਼ਾਰ ਨਹੀਂ ਹੋਇਆ ਤਾਂ ਬਿਨਾਂ ਟੈਸਟ ਡਿਸਚਾਰਜ ਹੋਣਗੇ ਕੋਰੋਨਾ ਮਰੀਜ਼। ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਦੇਸ਼ ਦੇ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਨਵੇਂ ਕੇਸ ਘੱਟ ਹੋ ਰਹੇ ਹਨ। ਇਸ ਕਾਰਲ ਕੇਂਦਰ ਸਰਕਾਰ ਨੇ ਨਿਯਮਾਂ ਵਿਚ ਛੋਟ ਦੇਣਾ ਸ਼ੁਰੂ ਕਰ ਦਿਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਟੈਸਟਿੰਗ ਨਾਲ ਜੁੜੀਆਂ ਸ਼ਰਤਾਂ ਵਿਚ ਕੁਝ ਬਦਲਾਅ ਕੀਤੇ। ਹੁਣ ਇਕ ਤੋਂ ਦੂਜੇ ਰਾਜ ਵਿਚ ਜਾਣ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਾਉਣਾ ਜ਼ਰੂਰੀ ਨਹੀਂ ਹੋਵੇਗਾ। ਪਹਿਲਾਂ ਕੋਰੋਨਾ ਨੈਗੇਟਿਵ ਰੀਪੋਰਟ ਜ਼ਰੂਰੀ ਕਰ ਦਿਤੀ ਸੀ। ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਅਤੇ ਯੂਪੀ ਸਮੇਤ 18 ਰਾਜਾਂ ਵਿਚ ਕੋਵਿਡ ਦੇ ਕੇਸ ਘਟ ਗਏ ਹਨ।