ਐਸ ਏ ਐਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਈਰੀਜ ਐਸੋਸੀਏਸਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੁਲਾਜਮ ਆਗੂਆਂ ਨਾਲ ਤਿੰਨ ਵਾਰ ਮੀਟਿੰਗ ਦੀ ਤਰੀਕ ਨਿ੪ਚਿਤ ਕਰਕੇ ਮੁਲਤਵੀ ਕਰਨ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਐਸੋਸੀਏਸਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਿਹਾ ਗਿਆ ਕਿ ਮੁਲਾਜਮ ਆਗੂਆਂ ਨਾਲ ਮੀਟਿੰਗ ਦੀ ਤਾਰੀਕ ਨਿਸਚਿਤ ਕਰਕੇ ਮੁਲਤਵੀ ਕਰਨ ਦੀ ਕਾਰਵਾਈ ਨਿੰਦਣਯੋਗ ਅਤੇ ਪੰਜਾਬ ਦੇ ਮੁਲਾਜਮਾਂ ਅਤੇ ਪੈਨਸਨਰਾਂ ਨਾਲ ਕੋਝਾ ਮਜਕ ਹੈ।
ਐਸੋਸੀਏਸਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਕਿਹਾ ਕਿ ਮੁਲਾਜਮਾ ਵੱਲੋਂ 3 ਸਤੰਬਰ ਨੂੰ ਪੰਜਾਬ ਸਰਕਾਰ ਵਿਰੁੱਧ ਕੀਤੇ ਜਾਣ ਵਾਲੇ ਮੁਜਹਰੇ ਵਿੱਚ ਬੋਰਡ ਦੀ ਰਿਟਾਈਰੀ ਐਸੋਸੀਏਸਨ ਦੇ ਮੈਂਬਰ ਵੱਧ ਚੜ ਕੇ ਹਿੱਸਾ ਲੈਣਗੇ। ਮੀਟਿੰਗ ਵਿੱਚ ਐਸੋਸੀਏ੪ਨ ਦੇ ਪ੍ਰੈਸ ਸਕੱਤਰ ਡੀ ਪੀ ਹੁfਸਆਰਪੁਰੀ, ਹਰਦੇਵ ਸਿੰਘ ਕਲੇਰ, ਚਰਨ ਸਿੰਘ ਲਖਨਪੁਰ, ਗੁਰਮੇਲ ਸਿੰਘ ਗਰਚਾ, ਗੁਰਮੇਲ ਸਿੰਘ ਖਰੜ, ਬੀਬੀ ਅਮਰਜੀਤ ਕੌਰ, ਬਹਾਦਰ ਸਿੰਘ ਸੇਖੋ, ਲਖਬੀਰ ਸਿੰਘ ਅਤੇ ਨਛੱਤਰ ਸਿੰਘ ਖਿਆਲਾ ਹਾਜਰ ਸਨ।