ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਕਹਿਰ ਵਿਚਾਲੇ ਵੱਡੀ ਖ਼ੁਸ਼ਖ਼ਬਰੀ ਆਈ ਹੈ। ਦੇਸ਼ ਵਿਚ ਅਗਲੇ ਹਫ਼ਤੇ ਵਿਚ ਰੂਸ ਦੀ ਕੋਰੋਨਾ ਵੈਕਸੀਨ ਸਪੂਤਨਿਕ ਬਾਜ਼ਾਰ ਵਿਚ ਆ ਜਾਵੇਗਾ। ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ ਕੇ ਪਾਲ ਨੇ ਦਸਿਆ ਕਿ ਅਗਲੇ ਹਫ਼ਤੇ ਲੋਕਾਂ ਨੂੰ ਸਪੂਤਨਿਕ ਦਾ ਟੀਕਾ ਲਾਇਆ ਜਾ ਸਕਦਾ ਹੈ। ਇਸ ਵੈਕਸੀਨ ਦਾ ਜੁਲਾਈ ਤੋਂ ਭਾਰਤ ਵਿਚ ਉਤਪਾਦਨ ਹੋਵੇਗਾ। ਉਨ੍ਹਾਂ ਕਿਹਾ, ‘ਸਪੂਤਨਿਕ ਵੈਕਸੀਨ ਭਾਰਤ ਵਿਚ ਪਹੁੰਚ ਗਈ ਹੈ। ਮੈਨੂੰ ਇਹ ਕਹਿੰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਅਗਲੇ ਹਫ਼ਤੇ ਇਹ ਬਾਜ਼ਾਰ ਵਿਚ ਆ ਜਾਵੇਗੀ। ਵੈਕਸੀਨ ਦੀ ਸੀਮਤ ਮਾਤਰਾ ਵਿਚ ਵਿਕਰੀ ਅਗਲੇ ਹਫ਼ਤੇ ਸ਼ੁਰੂ ਹੋ ਜਾਵੇਗੀ।’ ਜ਼ਿਕਰਯੋਗ ਹੈ ਕਿ ਦੇਸ਼ ਵਿਚ ਇਸ ਵੇਲੇ ਵੈਕਸੀਨ ਦੀ ਕਮੀ ਹੈ। ਵੈਕਸੀਨ ਲਗਵਾਉਣ ਲਈ ਸ਼ਹਿਰਾਂ ਵਿਚ ਲੋਕਾਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਜਾ ਸਕਦੀਆਂ ਹਨ।