ਨਵੀਂ ਦਿੱਲੀ : ਜਨਤਕ ਖੇਤਰ ਦੇ ਬੈਂਕਾਂ ਦੇ 8.5 ਲੱਖ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਜਾਰੀ ਹੋ ਗਿਆ ਹੈ। ਇਹ ਡੀ.ਏ. ਮਈ, ਜੂਨ ਅਤੇ ਜੁਲਾਈ 2021 ਦੇ ਲਈ ਹੈ। ਇਸ ਵਿਚ ਇਸ ਵਾਰ 7 ਸਲੈਬ ਦੀ ਕਮੀ ਆਈ ਹੈ। ਇੰਡੀਅਨ ਬੈਂਕ ਐਸੋਸੀਏਸ਼ਨ ਨੇ ਆਲ ਇੰਡੀਆ ਐਵਰੇਜ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਅੰਕੜੇ ਆਉਣ ਬਾਅਦ ਇਸ ਦਾ ਐਲਾਨ ਕੀਤਾ ਹੈ। ਉਧਰ, ਸਤਵਾਂ ਕੇਂਦਰੀ ਤਨਖ਼ਾਹ ਕਮਿਸ਼ਨ ਲੈ ਰਹੇ 52 ਲੱਖ ਤੋਂ ਵੱਧ ਕੇਂਦਰੀ ਮੁਲਾਜ਼ਮਾਂ ਨੂੰ ਵੀ ਇਸ ਸਾਲ ਅਪਣੇ ਡੀ.ਏ. ਵਧਣ ਦਾ ਇੰਤਜ਼ਾਰ ਹੈ। ਉਨ੍ਹਾਂ ਦਾ ਡੀ.ਏ. ਫ਼ਰੀਜ਼ ਚੱਲ ਰਿਹਾ ਹੈ। ਪਿਛਲੀ ਵਾਰ ਕੰਜ਼ਿਊਮਰ ਪ੍ਰਾਈਸ ਇੰਡੈਕਸ ਅਕਤੂਬਰ 2020 ਵਿਚ ਵੱਧ ਕੇ 7855.76 ’ਤੇ ਪਹੁੰਚ ਗਿਆ ਸੀ। ਬਾਅਦ ਵਿਚ ਇਸ ਵਿਚ ਵਾਧਾ ਦਰਜ ਕੀਤਾ ਗਿਆ। ਨਵੰਬਰ ਅਤੇ ਦਸੰਬਰ ਵਿਚ ਇਹ ਕ੍ਰਮਵਾਰ 7882.06 ਅਤੇ 7809.74 ਹੋ ਗਿਆ।