ਕੁਦਰਤੀ ਆਫਤਾ ਆਉਣ ਨਾਲ ਮਨੁੱਖੀ ਜੀਵਨ ਵਿੱਚ ਇੱਕਦਮ ਆਫਤਾ ਨਾਲ ਸਾਹਮਣਾ ਕਰਨਾ ਮਨੁੱਖ ਨੂੰ ਕਾਫੀ ਭਾਰੂ ਪੈ ਜਾਂਦਾ ਹੈ ।ਵਰਤਮਾਨ ਕਾਲ ਵਿੱਚ ਦੁਨੀਆ ਤੇ ਆਈ ਕੋਵਿਡ ਉੱਨੀ ਵਾਇਰਸ ਬੀਮਾਰੀ ਨਾਲ ਦੁਨੀਆ ਭਰ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ ।ਲੋਕਾ ਦਾ ਤਨਾਅ ਵੱਧ ਰਿਹਾ ਹੈ ਦੁਨੀਆ ਵਿੱਚ ਕਾਫੀ ਹਲਚਲ ਮੱਚੀ ਹੋਈ ਹੈ ।ਲੋਕਾ ਦੇ ਆਰਥਿਕ ਤੋਰ ਤੇ , ਵਿਦਿਅਕ ਸਿੱਖਿਆ ਪਖੋ , ਸਰੀਰਿਕ ਪਖੋ ਜੀਵਨ ਪਖੋ ਕਾਫੀ ਨੁਕਸਾਨ ਹੋ ਰਿਹਾ ਹੈ ।ਉਤੋ ਮਹਿੰਗਾਈ ਦੀ ਮਾਰ ਆਫਤ ਸਿਰਦਰਦੀ ਦਾ ਕਾਰਨ ਬਣ ਚੁੱਕੀ ਹੈ । ਇੱਕ ਬਿਪਤਾ ਖਤਮ ਨਹੀ ਹੁੰਦੀ ਦੁਸਰੀ ਤਿਆਰ ਹੋ ਜਾਂਦੀ ਹੈ ਕੋਰੋਨਾ ਵਾਇਰਸ ਬਿਮਾਰੀ ਕੋਵਿਡ ਉੱਨੀ ਬਿਮਾਰੀ ਨਾਲ ਨਜਿੱਠਣ ਲਈ ਮਾਸਕ , ਪਲਾਸਟਿਕ ਕੋਰੋਨਾ ਸੂਟ ਕਿੱਟ ਨੂੰ ਵਰਤੋ ਵਿੱਚ ਲਿਆਂਦਾ ਜਾ ਰਿਹਾ ਹੈ ।ਜੋ ਇਸ ਸੰਟਕਟਕਾਲ ਵਿੱਚ ਕੁੱਝ -ਕੁ ਲਾਹੇਵੰਦ ਸਾਬਤ ਹੋ ਰਿਹਾ ਹੈ ।ਪਰ ਇਥੇ ਇਹ ਗੱਲ ਵੀ ਅੱਖਾ ਓਹਲੇ ਕਰ ਕੇ ਬੇਧਿਆਨ ਨਹੀ ਕੀਤੀ ਜਾਣੀ ਚਾਹੀਦੀ ਕਿ ਜਦੋ ਅਸੀ ਮਾਸਕ ਦੀ ਵਰਤੋ। ਕਰਦੇ ਹਾ ਤਾਂ ਸਾਡੇ ਨੱਕ, ਮੂਹ ਰਾਹੀ ਛਡੀ ਗਈ ਕਾਰਬਨਡਾਈਆਕਸਾਇਡ ਗੈਸ ਦੇ ਕੀਟਾਣੂ ਜੀਵਾਣੂ ਕੁਝ ਕੂ ਮਾਸਕ ਉੱਪਰ ਹੀ ਮੋਜੂਦ ਰਹਿ ਜਾਂਦੇ ਹਨ ।ਅਸੀ ਪੁਰਾਨਾ ਮਾਸਕ ਸੁੱਟ ਦਿਦੇ ਹਾਂ ਨਵਾ ਪਾ ਲੈਂਦੇ ਹਾਂ।ਕੋਰੋਨਾ ਪੋਜਟਿਵ ਮਰੀਜ ਦੀ ਦੇਖਭਾਲ ਮਗਰੋ ਪਲਾਸਟਿਕ ਕੋਰੋਨਾ ਸੂਟ ਕਿੱਟ ਵਿਅਰਥ ਕਰ ਦਿੱਤੀ ਜਾਂਦੀ ਹੈ ਕਿ ਇਸ ਤਰ੍ਹਾ ਮਾਸਕ ਅਤੇ ਕਰੋਨਾ ਸੂਟ ਕਿੱਟ ਦਾ ਵਿਅਰੱਥ ਕੂੜਾ ਕਰਕਟ ਸਹੀ ਨੇਪੜੇ ਲਗਾਇਆ ਜਾ ਰਿਹਾ ਹੈ ਜਾ ਨਹੀਂ
ਜੇ ਨਹੀ ਤਾਂ ਕਿੰਨੀ ਕਿੰਨੀ ਦੇਰ ਪਿਆ ਰਹਿਣ ਤੇ ਉਸ ਕੁੜੇ ਕਰਕਟ ਦਾ ਖਤਰਾ ਵੱਧ ਸਕਦਾ ਹੈ ।ਪਾਲਤੂ ਜਾਨਵਰ ਜੀਵ ਜੰਤੂ ਕੁੜੇ ਵਿੱਚੋ ਕਈ ਵਾਰ ਭੋਜਨ ਦੀ ਭਲ ਵਿੱਚ ਕੁਤੇ ਗਾਵਾ , ਸਾਂਡ ,ਚਿੜਿਆ , ਕਾ ਗਟਾਰਾਂ ਆਦਿ ਉਸ ਵਿੱਚ ਮੁਹ ਮਾਰਦੇ ਹਨ ਜਿਸ ਨਾਲ ਵਾਇਰਸ ਦਾ ਖਤਰਾ ਜਨਵਰਾ ਵਿੱਚ ਵੀ ਵੱਧ ਕੇ ਜਾਨਵਰ ਮਰ ਸਕਦੇ ਹਨ।ਮਰੇ ਜਾਨਵਰਾ ਰਾਹੀ ਕੋਵਿਡ ਉੱਨੀ ਵਾਇਰਸ ਦਾ ਖਤਰਾ ਹੋਰ ਵੀ ਵੱਧਣ ਦੇ ਉਸਾਰ ਹੋ ਜਾਣਗੇ ।ਜੇ ਇਸ ਨੂੰ ਅੱਗ ਲਗਾ ਕੇ ਨਜਿੱਠਾ ਗੇ ਤਾ ਪਲਾਸਟਿਕ ਕੋਰੋਨਾ ਕਿੱਟ ਅਤੇ ਮਾਸਕਾ ਰਾਹੀਂ ਪੈਦਾ ਹੋਇਆ ਗੰਦਾ ਅਤੇ ਜਹਿਰੀਲਾ ਧੂਆਂ ਪੈਦਾ ਹੋਵੇਗਾ ਅਤੇ ਜਹਿਰੀਲੀ। ਮੋਨੋਆਕਸਾਇਡ ਗੈਸ ਨਿਕਲ ਕੇ ਧੂੰਏ ਰਾਹੀ ਵਾਤਾਵਰਣ ਜਹਿਰੀਲਾ ਬਣਾ ਦੇਵੇਗੀ ਲੋਕਾ ਨੂੰ ਹੋਰ ਵੀ ਹਵਾਂ ਵਿੱਚ ਸਾਹ ਲੈਣ ਤੋ ਦਿੱਕਤ ਆਵੇਗੀ ।ਨੱਕ , ਮੂੰਹ ,ਅੱਖਾ, ਚਮੜੀ, ਫੇਫੜੇ ਆਦਿ ਦੀਆਂ ਬਿਮਾਰੀਆਂ ਵਿੱਚ ਭਾਰੀ ਮਾਤਰਾ ਵਿੱਚ ਵਾਧਾ ਹੋਵੇਗਾ ।ਫਿਰ ਇਸ ਉੱਪਰ ਕੰਟਰੋਲ ਕਰਨਾ ਨਿਜਾਕਤ ਪਾਉਣੀ ਔਖੀ ਹੋ ਜਾਵੇਗੀ ।ਇੱਕ
ਪਾਸੇ ਤਾਂ ਪਲਾਸਟਿਕ ਦੇ ਲਿਫਾਫੇ ਬੰਦ ਕਰ ਕੇ ਬੈਨ ਰੋਕ ਲਗਾ ਕੇ ਨਜਿੱਠਣ ਦੀ ਮੁਹਿੰਮ ਦੁਸਰੇ ਪਾਸੇ ਪਲਾਸਟਿਕ ਕੋਰੋਨਾ ਸੂਟ ਕਿੱਟ ਮਾਸਕਾ ਦੀ ਰਹਿੰਦ ਖੂਹੰਦ ਜਿਸ ਨਾਲ ਅਸੀ ਕਿਤੇ ਬਿਮਾਰੀਆਂ ਤਾ ਨਹੀ ਸੁਹੇੜ ਰਹੇ । ਸੋ ਸਾਨੂੰ। ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਸੂਚਨਾ ਦਾ ਆਦਾਨ- ਪ੍ਰਦਾਨ ਵਿਅਕਤੀ ਦੇ ਸੁਭਾਅ ਨੂੰ ਵਾਤਾਵਰਣ ਦੀ ਸਾੰਭ ਸੰਭਾਲ ਦੀ ਜਰੂਰਤ ਪ੍ਰਤੀ ਇਕਸਾਰਤਾ ਰੱਖਣੀ ਵੀ ਜਰੂਰੀ ਹੈ ।ਕੁੜੇ ਕਰਕਟ ਦੀ ਰਹਿੰਦ -ਖੂਹੰਦ ਦੇ ਸਹੀ ਨਿਪਟਾਰੇ ਲਈ ਜਾਗਰੂਕਤਾ ਦੇ ਸੰਬੰਧ ਵਿੱਚ ਵਾਤਾਵਰਣ ਨਾਲ ਸੰਬੰਧਤ ਖੇਤਰਾਂ ਉੱਪਰ ਛੋਟੀਆ- ਛੋਟਿਆ ਫਿਲਮਾ , ਨਾਟਕ , ਗਲਬਾਤ ਅਤੇ ਜਾਗਰੂਕਤਾ ਪ੍ਰੋਗਰਾਮਾ ਰਾਹੀ ਲੋਕਾ ਨੂੰ ਸੁਚੇਤ ਅਤੇ ਜਾਗਰੂਕ ਦੀ ਲੋੜ ਹੈ ।ਕਿ ਕਾਰਬਨ ਮੋਨੋਆਕਸਾਇਡ ਇੱਕ ਖਤਰਨਾਕ ਜਹਿਰੀਲੀ ਗੈਸ ਹੈ।ਜੋ ਮਨੁੱਖ ਅਤੇ ਜੀਵ ਜੰਤੂਆ ਨੂੰ ਵੀ ਸਾਹ ਲੈਣ ਵਿੱਚ ਮੁਸ਼ਕਿਲ ਪੈਦਾ ਕਰਦੀ ਹੈ ।ਇਸ ਮਾਸਕਾ , ਪਲਾਸਟਿਕ ਕੋਰੋਨਾ ਸੂਟ ਕਿੱਟ ਦਾ ਮੁੜ ਪੁਨਰ - ਚੱਕਰ ਵੀ ਨਹੀ ਕਰ ਸਕਦੇ ।ਕਿਉ ਕਿ ਕੋਰੋਨਾ ਵਾਇਰਸ ਦਾ ਡਰ । ਜੇ ਸਾਵਧਾਨੀ ਨਾ ਵਰਤੀ ਗਈ ਤਾਂ ਨੁਕਸਾਨਦੇਹ ਹੋ ਸਕਦਾ ਹੈ । ਲੋਕਾ ਨੂੰ ਪਹਿਲਾ- ਪਹਿਲ ਹੀ ਕੋਰੋਨਾ ਵਾਇਰਸ ਬੀਮਾਰੀ ਦੇ ਪੋਜਟਿਵ ਹੋਣ ਤੇ ਸਾਹ ਲੈਣ ਵਿਚ ਕਿੱਲਤ ਆ ਰਹੀ ਆਕਸੀਜਨ ਦੀ ਕਮੀ ਕਾਰਨ ਦਿੱਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਜੋ ਅਸੀ ਖਬਰਾ ਵਿੱਚ ਸੁਣ ਦੇਖ ਰਹੇ ਹਾਂ। ਇੱਕ ਪਾਸੇ ਕੋਸ਼ਿਸ਼ਾ ਜਾਰੀ ਹਨ ਕੋਰੋਨਾ ਵਾਇਰਸ ਬੀਮਾਰੀ ਨਾਲ ਨਜਿੱਠਣ ਦੀਆਂ ਕੋਰੋਨਾ ਵੈਕਸੀਨੇਸ਼ਨ ਟੀਕੇ ਨੂੰ ਭਰੋਸੇ ਯੋਗ ਜਤਾਇਆ ਜਾ ਰਿਹਾ ਹੈ ।ਦੁਸਰੇ ਪਾਸੇ ਮਾਸਕ , ਪਲਾਸਟਿਕ ਕੋਰੋਨਾ ਸੂਟ ਕਿੱਟਾ ਵਿਅਰਥ ਕੁੜੇ ਕਰਕਟ ਤੋ ਬੇਧਿਆਨ ਹੋ ਕੇ ਕੋਈ ਹੋਰ ਨਵੀ ਬਿਮਾਰੀ ਨਾ ਸੁਹੇੜ ਲਈਏ । ਕਿ ਇਹ ਅਖਾਣ ਹੀ ਕਿਤੇ ਢੁਕਵੀ ਨਾ ਹੋ ਜਾਵੇ ਕਿ ਪਹਿਲਾ ਕੋਰੋਨਾ ਵਾਇਰਸ ਕੇਵਿਡ ਉੱਨੀ ਬਿਮਾਰੀ ਫਿਰ ਇੱਧਰ ਮਾਸਕ , ਕੋਰੋਨਾ ਵਾਇਰਸ ਸੁਟ ਕਿੱਟਾ ਦੀ ਵਾਧੂ ਰਹਿੰਦ ਖੂਹੰਦ ਤੋ ਪੈਦਾ ਬਿਮਾਰੀ
ਕਿ ਅੱਗੇ ਸੱਪ ਤੇ ਪਿੱਛੇ ਸ਼ੀਂਹ ।
ਬਬੀਤਾ ਘਈ
ਮਿੰਨੀ ਛਪਾਰ
ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668