ਸੁਨਾਮ : ਸੰਤ ਸ੍ਰੋਮਣੀ ਇੱਛਾ ਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਅਤੇ ਕਾਂਸਲ ਫਾਊਂਡੇਸ਼ਨ ਸੁਨਾਮ ਵੱਲੋਂ ਮੋਬਾਈਲ ਹਸਪਤਾਲ ਵੈਨ ਰਾਹੀਂ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਮੋਬਾਈਲ ਹਸਪਤਾਲ ਵੈਨ ਰਾਹੀਂ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਪਹੁੰਚਕੇ ਵਿਦਿਆਰਥੀਆਂ ਦਾ ਮੁਫ਼ਤ ਚੈੱਕਅਪ ਕੀਤਾ ਜਾ ਰਿਹਾ ਹੈ। ਇਸੇ ਲੜੀ ਮੰਗਲਵਾਰ ਨੂੰ ਪਿੰਡ ਦੌਲਾ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦੰਦਾਂ ਦਾ 39 ਵਾਂ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਵਿੱਚ ਦੰਦਾਂ ਦੇ ਮਾਹਿਰ ਡਾਕਟਰ ਪੁਨੀਤ ਗੋਇਲ ਵੱਲੋਂ ਵਿਦਿਆਰਥੀਆਂ ਦਾ ਇਲਾਜ ਕੀਤਾ ਗਿਆ। ਡਾ: ਗੋਇਲ ਨੇ ਵਿਦਿਆਰਥੀਆਂ ਨੂੰ ਦੰਦਾਂ ਦੀ ਸੰਭਾਲ ਲਈ ਰੋਜ਼ਾਨਾ ਬੁਰਸ਼ ਕਰਨ ਦੀ ਸਲਾਹ ਦਿੱਤੀ |ਇਸ ਕੈਂਪ ਵਿੱਚ ਲਗਭਗ 200 ਬੱਚਿਆਂ ਦਾ ਚੈੱਕਅਪ ਕੀਤਾ ਗਿਆ। ਜਨਾਲੀਆ ਨੇ ਦੱਸਿਆ ਕਿ ਕੈਂਪ ਦੌਰਾਨ ਸ਼੍ਰੀ ਬਾਲਾਜੀ ਟਰੱਸਟ ਵੱਲੋਂ ਬੁਰਸ਼ ਅਤੇ ਪੇਸਟ ਮੁਫਤ ਵੰਡੇ ਗਏ ਅਤੇ ਵਿਦਿਆਰਥੀਆਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਅਤੇ ਸਕੂਲ ਪ੍ਰਬੰਧਕਾਂ ਅਤੇ ਸਮੂਹ ਸਟਾਫ਼ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ ਅਤੇ ਇਸ ਮੋਬਾਈਲ ਹਸਪਤਾਲ ਰਾਹੀਂ ਪੇਂਡੂ ਖੇਤਰਾਂ ਵਿੱਚ ਪਹੁੰਚ ਕੇ ਮੁਫ਼ਤ ਮੈਡੀਕਲ ਸਹੂਲਤਾਂ ਪ੍ਰਦਾਨ ਕਰਦੇ ਰਹਿਣਗੇ। ਇਸ ਮੌਕੇ ਹੈਪੀ ਗੋਇਲ, ਅਜੇ ਗੁਪਤਾ, ਅਸ਼ਵਨੀ ਕੁਮਾਰ,ਸਕੂਲ ਸਟਾਫ਼ ਨਿਰਮਲ ਬਾਂਸਲ, ਜਗਸੀਰ ਸਿੰਘ, ਸੰਦੀਪ ਕੌਰ,ਜਸਵੀਰ ਸਿੰਘ,ਅਮਰਦੀਪ ਸਿੰਘ, ਹਰਦੀਪ ਕੌਰ ਆਦਿ ਹਾਜ਼ਰ ਸਨ।