ਮਾਲੇਰਕੋਟਲਾ : ਅਯਾਨ ਕਾਲਜ ਔਫ ਨਰਸਿੰਗ ਭੋਗੀਵਾਲ ਵਿਖੇ ਚੇਅਰਮੈਨ ਸ਼੍ਰੀ ਗਾਜ਼ੀ ਸ਼ੇਖ ਦੀ ਅਗਵਾਈ ਹੇਠ ਸ਼ਹੀਦ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਚੇਅਰਮੈਨ ਸ਼੍ਰੀ ਗਾਜ਼ੀ ਸ਼ੇਖ ਨੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ, ਉਹਨਾਂ ਨੇ ਦੱਸਿਆ ਕਿ ਕਿਸ ਤਰਾਂ ਸ਼ਹੀਦਾ ਨੇ ਆਪਣੀਆ ਕੀਮਤੀ ਜਾਨਾਂ ਦੇ ਕੇ ਸਾਨੂੰ ਆਜ਼ਾਦੀ ਦਵਾਈ। ਸੰਸਥਾ ਦੇ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਦੱਸਿਆ ਕਿ ਕਿਵੇਂ ਸ਼ਹੀਦ ਸ. ਭਗਤ ਸਿੰਘ ਨੇ ਭਰੀ ਜਵਾਨੀ ਵਿੱਚ ਆਪਣਾ ਆਪ ਦੇਸ਼ ਲਈ ਕੁਰਬਾਨ ਕਰ ਦਿੱਤਾ। ਉਹਨਾਂ ਸਦਕੇ ਅਸੀ ਅੱਜ ਅਜਾਦੀ ਦਾ ਆਨੰਦ ਲੇ ਰਹੇ ਹਾਂ। ਪੈਰਾ ਮੈਡੀਕਲ ਦੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਬਾਜਵਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਸ਼ਹੀਦ ਭਗਤ ਸਿੰਘ ਨੇ ਘੱਟ ਜੀਵਨ ਵਿੱਚ ਨਾਮ ਬਣਵਾਇਆ, ਸਾਨੂੰ ਸਾਰਿਆਂ ਨੂੰ ਭਗਤ ਸਿੰਘ ਵਾਂਗ ਜਜ਼ਬੇ ਨਾਲ ਰਹਿਣਾ ਚਾਹੀਦਾ ਹੈ ਜੀਵਨ ਭਾਵੇਂ ਘੱਟ ਜਿਉਂਣ ਪਰ ਪੂਰੀ ਦ੍ਰਿੜਤਾ ਨਾਲ ਜਿਊਣ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਪ੍ਰਵੀਨ ਚੌਹਾਨ, ਸ਼੍ਰੀ ਮਤੀ ਬੇਅੰਤ ਕੌਰ, ਪਲਜਿੰਦਰ ਕੌਰ, ਗਗਨਪ੍ਰੀਤ ਕੌਰ, ਦਵਿੰਦਰ ਕੌਰ, ਸੁਰੀਤਾ, ਜਾਹੀਦਾ, ਸ਼ਬਨਮ, ਨਵਜੋਤ ਕੌਰ, ਆਸਮਾ, ਬਲਜੀਤ ਕੌਰ, ਸ਼ਮੀਨੁ, ਰੂਬੀਨਾ ਆਦਿ ਸ਼ਾਮਿਲ ਰਹੇ ।