ਨਵੀਂ ਦਿੱਲੀ : ਟਾਈਮਜ਼ ਆਫ਼ ਇੰਡੀਆ ਅਖ਼ਬਾਰ ਸਮੂਹ ਦੀ ਚੇਅਰਪਰਸਨ ਇੰਦੂ ਜੈਨ ਦਾ ਵੀਰਵਾਰ ਨੂੰ ਦੇਹਾਂਤ ਹੋÇ ਗਆ। ਉਹ 84 ਵਰਿ੍ਹਆਂ ਦੀ ਸੀ। ਉਨ੍ਹਾਂ ਕੁਝ ਸਾਲ ਪਹਿਲਾਂ ‘ਆਰਟ ਆਫ਼ ਡਾਇੰਗ’ ਸਬੰਧੀ ਪੱਤਰ ਲਿਖਿਆ ਸੀ ਅਤੇ ਕਿਹਾ ਸੀ ਕਿ ਉਸ ਦੀ ਮੌਤ ’ਤੇ ਦੁੱਖ ਨਹੀਂ, ਉਤਸਵ ਮਨਾਇਆ ਜਾਵੇ। ਉਹ ਮੌਤ ਬਾਰੇ ਅਲੱਗ ਹੀ ਸੋਚ ਰੱਖਦੀ ਸੀ। ਇਹ ਚਿੱਠੀ ਉਸ ਦੀ ਮੌਤ ਮਗਰੋਂ ਜਾਰੀ ਕੀਤੀ ਗਈ ਹੈ। ਇਸ ਵਿਚ ਜੀਵਨ ਅਤੇ ਮੌਤ ਤੋਂ ਲੈ ਕੇ ਉਸ ਦੀ ਕੀ ਸੋਚ ਸੀ, ਉਸ ਨੂੰ ਬਹੁਤ ਸੁੰਦਰ ਸ਼ਬਦਾਂ ਵਿਚ ਦਸਿਆ ਗਿਆ ਹੈ। ਉਹ ਲਿਖਦੀ ਹੈ ਕਿ ਜੇ ਕੋਈ ਇੱਛਾ ਹੈ ਤਾਂ ਇਹ ਹੈ ਕਿ ਕਿਸੇ ਨੂੰ ਵੀ ਮੇਰੇ ਜਾਣ ਦੀ ਖ਼ਬਰ ਨਾ ਦਿਤੀ ਜਾਵੇ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਕਿ ਇੰਦੂ ਕਿਥੇ ਹੈ। ਕਿਉਂਕਿ ਜਿਥੇ ਵੀ ਹਾਸਾ ਹੋਵੇਗਾ, ਉਹ ਉਸ ਨੂੰ ਉਥੇ ਹੀ ਪਾਉਣਗੇ।