ਚੰਡੀਗੜ੍ਹ : ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੇ 6867 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ 217 ਦੇ ਕਰੀਬ ਮਰੀਜ਼ਾਂ ਨੇ ਦਮ ਤੋੜਿਆ ਹੈ। ਦੂਜੇ ਪਾਸੇ 8125 ਦੇ ਕਰੀਬ ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ ਆਈ.ਸੀ.ਯੂ. ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ 4 ਦੇ ਕਰੀਬ ਹੈ ਅਤੇ 7 ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਚੌਵੀ ਘੰਟਿਆਂ ਦਰਮਿਆਨ ਮਿਲੇ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਪਿਛਲੇ ਦਿਨਾਂ ਦੀ ਗਿਣਤੀ ਨਾਲੋਂ ਘੱਟ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਜ਼ਿਆਦਾ ਹੈ ਪਰ ਸੱਭ ਤੋਂ ਦੁਖਦਾਈ ਖ਼ਬਰ ਇਹ ਹੈ ਕਿ ਦਮ ਤੋੜਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ। ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਲੁਧਿਆਣਾ ਵਿੱਚ ਕਰੋਨਾ ਦੇ 1132, ਜਲੰਧਰ ਵਿਚ 573, ਐਸ.ਏ.ਐਸ. ਨਗਰ ਵਿਚ 535, ਪਟਿਆਲਾ ਵਿੱਚ 536, ਅੰਮਿ੍ਰਤਸਰ ਵਿਚ 404, ਹੁਸ਼ਿਆਰਪੁਰ ਵਿਚ 267, ਬਠਿੰਡਾ ਵਿਚ 515, ਗੁਰਦਾਸਪੁਰ ਵਿਚ 160, ਕਪੂਰਥਲਾ ਵਿਚ 57, ਐਸ.ਬੀ.ਐਸ. ਨਗਰ ਵਿਚ 60, ਪਠਾਨਕੋਟ ਵਿਚ 339, ਸੰਗਰੂਰ ਵਿਚ 247, ਫ਼ਿਰੋਜ਼ਪੁਰ ਵਿਚ 244, ਫਰੀਦਕੋਟ ਵਿਚ 244, ਫ਼ਾਜ਼ਿਲਕਾ ਵਿਚ 408, ਮੁਕਤਸਰ ਵਿਚ 298, ਫ਼ਤਿਹਗੜ੍ਹ ਸਾਹਿਬ ਵਿਚ 96, ਮੋਗਾ ਵਿਚ 112, ਤਰਨ ਤਾਰਨ ਵਿਚ 80, ਮਾਨਸਾ ਵਿਚ 59 ਅਤੇ ਬਰਨਾਲਾ ਵਿਚ 59 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਪੰਜਾਬ ਵਿਚ ਅੱਜ ਤੱਕ 4,90,755 ਮਾਮਲੇ ਪਾਜ਼ੇਟਿਵ ਮਿਲੇ ਹਨ ਅਤੇ 4,01,273 ਮਰੀਜ਼ ਸਿਹਤਯਾਬ ਹੋਏ ਹਨ। ਪੰਜਾਬ ਵਿਚ 77789 ਐਕਟਿਵ ਕੇਸ ਹਨ। ਪੰਜਾਬ ਵਿਚ ਕਰੋਨਾਵਾਇਰਸ ਕਾਰਨ 11693 ਮਰੀਜ਼ਾਂ ਨੇ ਦਮ ਤੋੜਿਆ ਹੈ।