ਚੰਡੀਗੜ੍ਹ : ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ 7038 ਕਰੋਨਾ ਪਾਜ਼ੇਟਿਵ ਮਾਮਲੇ ਪ੍ਰਾਪਤ ਹੋਏ ਹਨ ਅਤੇ 202 ਮਰੀਜ਼ਾਂ ਨੇ ਇਸ ਨਾਮੁਰਾਦ ਬੀਮਾਰੀ ਕਾਰਨ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 9059 ਦੇ ਕਰੀਬ ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਆਈ.ਸੀ.ਯੂ. ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ 7 ਅਤੇ 10 ਮਰੀਜ਼ ਵੈਂਟੀਲੇਟਰ ’ਤੇ ਹਨ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਲੁਧਿਆਣਾ ਵਿਚ 942, ਜਲੰਧਰ ਵਿਚ 673, ਐਸ.ਏ.ਐਸ. ਨਗਰ ਵਿਚ 542, ਪਟਿਆਲਾ ਵਿੱਚ 367, ਅੰਮਿ੍ਰਤਸਰ ਵਿੱਚ 396, ਹੁਸ਼ਿਆਰਪੁਰ ਵਿਚ 355, ਬਠਿੰਡਾ ਵਿੱਚ 705, ਗੁਰਦਾਸਪੁਰ ਵਿੱਚ 218, ਕਪੂਰਥਲਾ ਵਿੱਚ 156, ਐਸ.ਬੀ.ਐਸ. ਨਗਰ ਵਿਚ 108, ਪਠਾਨਕੋਟ ਵਿਚ 330, ਸੰਗਰੂਰ ਵਿਚ 198, ਫ਼ਿਰੋਜ਼ਪੁਰ ਵਿਚ 173, ਰੋਪੜ ਵਿਚ 148, ਫ਼ਰੀਦਕੋਟ ਵਿਚ 155, ਫ਼ਾਜ਼ਿਲਕਾ ਵਿਚ 482, ਮੁਕਤਸਰ ਵਿਚ 438, ਫ਼ਤਿਹਗੜ੍ਹ ਸਾਹਿਬ ਵਿਚ 104, ਮੋਗਾ ਵਿੱਚ 37, ਤਰਨ ਤਾਰਨ ਵਿਚ 65, ਮਾਨਸਾ ਵਿੱਚ 298 ਅਤੇ ਬਰਨਾਲਾ ਵਿਚ 148 ਮਾਮਲੇ ਮਿਲੇ ਹਨ।