ਗਾਜ਼ਾ : ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ 42 ਫਿਲਸਤੀਨੀਆਂ ਦੀ ਮੌਤ ਹੋ ਗਈ । ਲਗਭਗ ਇੱਕ ਹਫ਼ਤੇ ਵਿੱਚ ਜਾਨਲੇਵਾ ਝੜਪਾਂ ਵਿੱਚ ਮਰਨ ਵਾਲਿਆਂ ਦੀ ਇਹ ਸਭ ਤੋਂ ਜਿ਼ਆਦਾ ਸੰਖਿਆ ਹੈ। ਅਜਿਹੀ ਵਿਚ ਗਾਯਾ ਅਤੇ ਇਸਰਾਇਲ ਦੇਸ਼ਾਂ ਵਿਚਾਲੇ ਵੱਧ ਰਹੇ ਟਕਰਾਅ ਅਤੇ ਵਿਸ਼ਵਵਿਆਪੀ ਖਤਰੇ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੇ ਇੱਕ ਮਹੱਤਵਪੂਰਨ ਬੈਠਕ ਕੀਤੀ, ਪਰ ਕੌਂਸਲ ਦੀ ਬੈਠਕ ਇਜ਼ਰਾਈਲ ਦੇ ਸਹਿਯੋਗੀ ਸੰਯੁਕਤ ਰਾਜ ਅਮਰੀਕਾ ਕਾਰਨ ਦੇਰੀ ਨਾਲ ਸ਼ੁਰੂ ਹੋਈ, ਜਿਸ ਦੇ ਨਤੀਜੇ ਵਜੋਂ ਬਹੁਤ ਘੱਟ ਕਾਰਵਾਈ ਹੋ ਸਕੀ ।
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਦੋਵਾਂ ਧਿਰਾਂ ਨੂੰ "ਪੂਰੀ ਤਰ੍ਹਾਂ ਭਿਆਨਕ" ਹਿੰਸਾ ਨੂੰ ਤੁਰੰਤ ਖਤਮ ਕਰਨ ਦੀ ਬੇਨਤੀ ਕੀਤੀ ਹੈ ਅਤੇ ਇਸਨੂੰ ਮਨੁੱਖਤਾ ਲਈ ਵੱਡੇ ਸੰਕਟ ਦੀ ਚੇਤਾਵਨੀ ਦਿੱਤੀ ਹੈ। ਦਰਅਸਲ, ਦੋਵਾਂ ਪਾਸਿਆਂ ਦੇ ਅਧਿਕਾਰੀਆਂ ਦੇ ਅਨੁਸਾਰ ਯਰੂਸ਼ਲਮ ਵਿੱਚ ਅਸ਼ਾਂਤੀ ਕਾਰਨ ਪਿਛਲੇ ਕਈ ਸਾਲਾਂ ਦੌਰਾਨ ਹੋਏ ਇਸ ਸਭ ਤੋਂ ਭਿਆਨਕ ਸੰਘਰਸ਼ ਵਿੱਚ ਸੋਮਵਾਰ ਤੋਂ ਗਾਜ਼ਾ ਵਿੱਚ 197 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਜ਼ਰਾਈਲ ਵਿੱਚ 10 ਦੀ ਮੌਤ ਹੋਈ ਹੈ। ਦੱਸ ਦੇਈਏ ਕਿ ਇਸ ਸਬੰਧੀ ਇਜ਼ਰਾਈਲ ਨੇ ਐਤਵਾਰ ਸਵੇਰੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਹਮਲਿਆਂ ਦੀ ਲਗਾਤਾਰ ਲਹਿਰ ਕਾਰਨ ਭੀੜ ਵਾਲੇ ਤੱਟਵਰਤੀ ਐਨਕਲੇਵ ਵਿੱਚ 90 ਤੋਂ ਵੱਧ ਠਿਕਾਣਿਆਂ 'ਤੇ ਹਮਲੇ ਕੀਤੇ ਗਏ ਹਨ । ਇੱਕ ਇਜ਼ਰਾਈਲੀ ਹਮਲੇ ਨੇ ਬਹੁ ਮੰਜ਼ਲੀ ਇਮਾਰਤ ਨੂੰ ਤਬਾਹ ਕਰ ਦਿੱਤਾ ਸੀ, ਜਿਸ ਵਿੱਚ ਕਈ ਅੰਤਰਰਾਸ਼ਟਰੀ ਮੀਡੀਆ ਸੰਗਠਨਾਂ ਦੇ ਦਫਤਰ ਬਣੇ ਹੋਏ ਸਨ।