ਮਰਨ ਵਰਤ ਦੌਰਾਨ ਮੇਰੀ ਮੌਤ ਹੋ ਜਾਣ ਉਪਰੰਤ ਕੋਈ ਹੋਰ ਕਿਸਾਨ ਆਗੂ ਮਰਨ ਵਰਤ ਤੇ ਬੈਠੇਗਾ -ਜਗਜੀਤ ਸਿੰਘ ਡੱਲੇਵਾਲ
ਕੇਂਦਰ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਅਣਗੋਲਿਆ ਕੀਤਾ ਜਾ ਰਿਹੈ- ਲਖਵਿੰਦਰ ਸਿੰਘ ਔਲਖ
ਖਨੌਰੀ : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਾਡੇ ਦੋਵਾਂ ਫੋਰਮਾਂ ਵੱਲੋਂ ਇਹ ਐਲਾਨ ਤਾਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਕਿ 26 ਨਵੰਬਰ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠਣਗੇ ਤੇ ਹੁਣ ਦੋਹਾਂ ਫੋਰਮਾਂ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ 6 ਦਸੰਬਰ ਨੂੰ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਕਿਸਾਨ ਪੰਜਾਬ ਹਰਿਆਣਾ ਸਰਹੱਦਾਂ ਵੱਲ ਅੱਗੇ ਵਧਣਗੇ। ਸਰਵਨ ਸਿੰਘ ਪੰਧੇਰ ਨੇ ਕਿਹਾ ਕਿ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਤਾਂ ਬੈਠਣਗੇ ਹੀ ਤੇ ਅਸੀਂ ਸਰਕਾਰ ਨੂੰ 10 ਦਿਨ ਦਾ ਟਾਈਮ ਦਿੱਤਾ ਹੈ ਤੇ ਸਰਕਾਰ ਸਾਡੀ ਅਗਰ ਕੋਈ ਗੱਲ ਨਹੀਂ ਸੁਣਦੀ ਤਾਂ ਫਿਰ 6 ਦਸੰਬਰ ਨੂੰ ਕਿਸਾਨ ਇਧਰੋਂ ਜਥਿਆਂ ਦੇ ਰੂਪ ਵਿੱਚ ਬੈਰੀਕੇਡਾਂ ਵੱਲ ਨੂੰ ਅੱਗੇ ਵਧਣਗੇ। ਉਹਨਾਂ ਕਿਹਾ ਕਿ ਜੱਥਾ ਭਾਵੇ 50 ਕਿਸਾਨਾਂ ਦਾ ਹੋਵੇ ਭਾਵੇਂ 100 ਕਿਸਾਨਾਂ ਦਾ ਹੋਵੇ ਤੇ ਕਿੰਨੇ ਦਾ ਵੀ ਜੱਥਾ ਹੋਵੇ ਇਹਦਾ ਐਲਾਨ ਆਉਣ ਵਾਲੇ ਸਮੇਂ ਵਿੱਚ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਗੇ ਜਾਣ ਵਾਲੇ ਜਥਿਆਂ ਕੋਲ ਕੋਈ ਵੀ ਵਹੀਕਲ ਨਹੀਂ ਹੋਵੇਗਾ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਥਿਆ ਦੀ ਅਗਵਾਈ ਵੱਡੇ ਲੀਡਰ ਕਰਨਗੇ ਜਿਵੇਂ ਕਿ ਸਤਨਾਮ ਸਿੰਘ ਪੰਨੂ, ਸੁਰਿੰਦਰ ਸਿੰਘ ਬਤਾਲਾ, ਸੁਰਜੀਤ ਸਿੰਘ ਫੂਲ ਆਦਿ ਇਸੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਦੇ ਮੇਨ ਵੱਡੇ ਲੀਡਰ ਜਥਿਆਂ ਦੀ ਅਗਵਾਈ ਕਰਨਗੇ ਤੇ ਜੇ ਹੁਣ ਕੁਰਬਾਨੀਆਂ ਦੇਣ ਦੀ ਲੋੜ ਪਈ ਹੈ ਤੇ ਆਗੂ ਸਾਰੇ ਅੱਗੇ ਹੋ ਕੇ ਆਪ ਲੜਾਈ ਲੜਨਗੇ। ਉਹਨਾਂ ਕਿਹਾ ਕਿ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ 26 ਨਵੰਬਰ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਭਾਜਪਾ ਦੇ ਲੀਡਰ, ਐਮ ਪੀ, ਮੰਤਰੀ, ਕੋਈ ਵੀ ਹਨ, ਉਹਨਾਂ ਦੀਆਂ ਪਿੰਡਾਂ ਵਿੱਚ ਐਂਟਰੀਆਂ ਤੇ ਵਿਚਾਰ ਕਰਾਂਗੇ ਉਹਨਾਂ ਸਾਰਿਆਂ ਨੂੰ ਸਵਾਲ ਕਰਾਂਗੇ, ਖਨੌਰੀ ਤੇ ਸ਼ੰਭੂ ਬਾਰਡਰਾਂ ਸਮੇਤ ਹੋਰਨਾਂ ਥਾਵਾਂ ਤੇ ਕਾਲੇ ਝੰਡੇ ਵਿਖਾਵਾਂਗੇ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਬਾਰਡਰਾਂ ਤੇ ਬੈਠੇ ਹਨ ਉਹਨਾਂ ਦੀ ਸਰਕਾਰ ਵੱਲੋਂ ਸੁਣੀ ਕਿਉਂ ਨਹੀਂ ਜਾ ਰਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਵਪਾਰੀਆਂ ਨੂੰ ਟੈਕਸੀ ਡਰਾਈਵਰਾਂ ਨੂੰ ਆਮ ਜਨਤਾ ਨੂੰ, ਟਰਾਂਸਪੋਰਟਾਂ ਨੂੰ ਵੀ ਦੱਸਾਂਗੇ ਕਿ ਤੁਸੀਂ ਆਪ ਹੀ ਦੇਖ ਲਓ ਕਿ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਕੰਧਾਂ ਕਿੰਨਾਂ ਨੇ ਕੱਢੀਆਂ ਹਨ ਤੇ ਕਿੰਨਾਂ ਨੇ ਰੋਕਾ ਲਗਾਈਆਂ ਹੋਈਆਂ ਹਨ, ਕਿਹੜੇ ਲੋਕਾਂ ਨੇ ਰਸਤੇ ਬੰਦ ਕੀਤੇ ਨੇ ਤੇ ਕਿਹੜੇ ਲੋਕ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਉਜਾੜਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਜੇ ਸਰਕਾਰ ਹੀ ਸੁਹਿਰਦ ਹੋਵੇਗੀ ਗੱਲਬਾਤ ਲਈ ਤਾਂ ਫਿਰ ਹੀ ਗੱਲ ਚੱਲੇਗੀ। ਉਹਨਾਂ ਕਿਹਾ ਕਿ ਸਰਕਾਰ ਨੇ 18 ਫਰਵਰੀ ਤੋਂ ਹੀ ਗੱਲਬਾਤ ਬੰਦ ਕੀਤੀ ਹੋਈ ਹੈ ਪਰ ਅਸੀਂ ਗੱਲਬਾਤ ਲਈ ਤਿਆਰ ਹਾਂ ਪਰ ਇਹ ਸਰਕਾਰ ਦੀ ਮਰਜ਼ੀ ਉਹਨੇ ਗੱਲ ਕਰਨੀ ਹੈ ਕਿ ਨਹੀਂ ਕਰਨੀ। ਉਹਨਾਂ ਕਿਹਾ ਕਿ ਜੇ ਕਿਸੇ ਕਿਸਮ ਦਾ ਸਰਕਾਰ ਸਾਡੇ ਤੇ ਕੋਈ ਜਬਰ ਕਰੂਗੀ ਤਾਂ ਉਹ ਜਬਰ ਵੀ ਅਸੀਂ ਸਹਾਂਗੇ ਅਤੇ ਅਸੀਂ ਸ਼ਾਂਤਮਈ ਢੰਗ ਨਾਲ ਕਿਸਾਨਾਂ ਦੇ ਜਥੇ ਅੱਗੇ ਰਵਾਨਾ ਕਰਾਂਗੇ। ਉਹਨਾਂ ਕਿਹਾ ਕਿ ਸਾਰੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਨੂੰ ਸਾਡੀ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਕਿਸਾਨਾਂ ਨੇ ਜੱਥਿਆਂ ਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਅੱਗੇ ਜਾਣਾ ਹੈ ਉਹ 30 ਨਵੰਬਰ ਤੱਕ ਆਪੋ ਆਪਣੇ ਨਾਮ ਲਿਖਾ ਦੇਣ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਵਿੱਚ ਪਹੁੰਚ ਜਾਣ। ਉਹਨਾਂ ਕਿਹਾ ਕਿ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਾਫੀ, ਮਜ਼ਦੂਰਾਂ ਦੀ 200 ਦਿਨ ਨਰੇਗਾ ਦਿਹਾੜੀ, ਬਿਜਲੀ ਬਿੱਲ ਜਿਹੜਾ ਪ੍ਰਾਈਬੇਸ਼ਨ ਦਾ ਉਹ ਵਾਪਸ ਲਿਆ ਜਾਵੇ, ਭਾਰਤ ਡਬਲ ਟੀੳ ਤੋਂ ਬਾਹਰ ਆਵੇ, ਲਖੀਮਪੁਰ ਖੀਰੀ ਦਾ ਇਨਸਾਫ ਮਿਲੇ, ਅਜਿਹੀਆਂ 12 ਮੰਗਾਂ ਨੂੰ ਲੈ ਕੇ ਅਸੀਂ ਇਹ ਮੋਰਚਾ ਸ਼ੁਰੂ ਕਰ ਰਹੇ ਹਾਂ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਨੌ ਮਹੀਨੇ ਪਹਿਲਾਂ ਵੀ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਵੱਡੇ ਵੱਡੇ ਕਾਫਲੇ ਲੈ ਕੇ ਉਹ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਪਹੁੰਚੇ ਸਨ ਤੇ ਉਨ੍ਹਾਂ ਨੇ ਹਰਿਆਣਾ ਦੇ ਵਿੱਚੋ ਦੀ ਹੋ ਕੇ ਦਿੱਲੀ ਜਾਣਾ ਸੀ ਪ੍ਰੰਤੂ ਉਸ ਸਮੇਂ ਸਰਕਾਰ ਵੱਲੋਂ ਉੱਥੇ ਖਨੌਰੀ ਅਤੇ ਸ਼ੰਭੂ ਬਾਰਡਰਾਂ ਤੇ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਜਥਿਆਂ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਹਨ ਉਹ 30 ਨਵੰਬਰ ਤੋਂ ਉਥੇ ਪਹੁੰਚ ਕੇ ਆਪਣਾ ਨਾਮ ਲਿਖਾ ਸਕਦੇ ਹਨ ਤੇ ਇਸ ਦੇ ਨਾਲ ਹੀ ਜਿੰਨੇ ਵੀ ਪੰਜਾਬ ਦੇ ਰਾਗੀ ਨੇ, ਢਾਡੀ ਨੇ, ਕਵੀਸ਼ਰ ਨੇ ਤੇ ਪੰਜਾਬ ਪੱਖੀ ਜਿੰਨੇ ਵੀ ਲੋਕ ਗਾਇਕ ਨੇ ਐਕਟਰ ਨੇ ਜਿੰਨੇ ਵੀ ਜੁੜੇ ਹੋਏ ਨੇ ਇੰਡਸਟਰੀ ਨਾਲ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਆਪਦਾ ਉਹ ਪ੍ਰੋਗਰਾਮ ਕਰਨ ਤੇ ਉਹਨਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਜਰੂਰ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਹਾਲੇ ਮੋਰਚੇ ਵਿੱਚ ਸ਼ਾਮਿਲ ਨਹੀਂ ਹੋਈਆਂ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਦਿਲੀ ਅੰਦੋਲਨ ਜਿੱਤਣਾ ਚਾਹੀਦਾ ਹੈ ਤੇ ਇਸ ਦੀ ਅਸੀਂ ਪੁਰਜੋਰ ਅਪੀਲ ਕਰਦੇ ਹਾਂ। ਇਸ ਮੌਕੇ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਦੋਲਨ ਨੂੰ ਅਣਗੌਲਿਆਂ ਕਰਦਾ ਦੇਖਦੇ ਹੋਏ ਅਤੇ ਸਰਕਾਰ ਵੱਲੋਂ ਲਿਖਤੀ ਰੂਪ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਖਨੋਰੀ ਬਾਰਡਰ ਮੋਰਚੇ ਤੇ ਮਰਨ ਵਰਤ ਤੇ ਬੈਠਣਗੇ ਤੇ ਅਗਰ ਸਰਕਾਰ ਅੰਦੋਲਨ ਦੀਆਂ ਮੰਗਾਂ ਦੀ ਪੂਰਤੀ ਕਰਨ ਵੱਲ ਕੋਈ ਕਦਮ ਨਹੀਂ ਚੁੱਕਦੀ ਤਾਂ ਉਸ ਸੂਰਤ ਵਿੱਚ ਆਖਰੀ ਸਾਹ ਤੱਕ ਉਹ ਆਪਣਾ ਮਰਨ ਵਰਤ ਜਾਰੀ ਰੱਖਣਗੇ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਦੌਰਾਨ ਵੀ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਲਿਖਤੀ ਰੂਪ ਵਿੱਚ ਮੰਗਾਂ ਮੰਨੀਆਂ ਗਈਆਂ ਸਨ ਪਰ ਕੇਂਦਰ ਸਰਕਾਰ ਆਪਣੇ ਕੀਤੇ ਉਹਨਾਂ ਵਾਅਦਿਆਂ ਤੋਂ ਮੁੱਕਰਦੀ ਹੋਈ ਅਤੇ ਆਪਣੀਆਂ ਮੰਨੀਆਂ ਹੋਈਆਂ ਉਹਨਾਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਦੇਣ ਲਈ ਹੀ ਸਾਜਿਸ਼ਾਂ ਘੜਦੀ ਆ ਰਹੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐਮ ਐਸ ਪੀ ਦਾ ਗਰੰਟੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇਸ਼ ਦੀ ਆਰਥਿਕਤਾ ਦਾ ਪਈਆ ਹੋਰ ਵੀ ਤੇਜ਼ੀ ਨਾਲ ਚੱਲੇਗਾ ਤੇ ਕਿਸਾਨਾਂ ਨੂੰ ਜਦੋਂ ਤੱਕ ਉਹਨਾਂ ਦੀਆਂ ਸਾਰੀਆਂ ਫਸਲਾਂ ਦਾ ਭਾਅ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਅਤੇ ਐਮ ਐਸ ਪੀ ਗਰੰਟੀ ਕਾਨੂੰਨ ਦੇ ਅਨੁਸਾਰ ਨਹੀਂ ਮਿਲਦਾ ਉਦੋਂ ਤੱਕ ਉਹ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਣਗੇ ਅਤੇ ਉਨਾਂ ਮੰਨੀਆਂ ਕਿਸਾਨੀ ਮੰਗਾਂ ਨੂੰ ਮਨਵਾਉਣ ਦੇ ਲਈ ਹੀ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਉਨਾਂ ਮੰਗਾਂ ਦੇ ਲਈ ਹੀ ਉਹ ਮਰਨ ਵਰਤ ਤੇ ਬੈਠਨਗੇ ਕਿਉਂਕਿ ਸਰਕਾਰ ਵੱਲੋਂ ਅੰਦੋਲਨ ਦੀ ਲਗਾਤਾਰ ਹੀ ਅਣਦੇਖੀ ਕੀਤੀ ਗਈ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਰਨ ਵਰਤ ਦੌਰਾਨ ਜੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਨਾਂ ਦੇ ਪਰਿਵਾਰਿਕ ਮੈਂਬਰ ਤੇ ਸਾਥੀ ਕਿਸਾਨ ਉਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਨਹੀਂ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਆਗੂ ਮਰਨ ਵਰਤ ਤੇ ਬੈਠੇਗਾ ਤੇ ਇਸੇ ਤਰ੍ਹਾਂ ਹੀ ਮਰਨ ਵਰਤਾਂ ਦੀ ਇਹ ਲੜੀ ਉਦੋਂ ਤੱਕ ਚੱਲਦੀ ਰਹੇਗੀ ਜਦ ਤੱਕ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਇਵੇਂ ਹੀ ਜਾਰੀ ਰਹੇਗਾ ਕਿਸਾਨ ਆਗੂਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਵੱਡੀ ਗਿਣਤੀ ਦੇ ਵਿੱਚ ਵਹੀਰਾਂ ਘੱਤਦੇ ਹੋਏ ਖਨੌਰੀ ਮੋਰਚੇ ਉੱਪਰ ਪਹੁੰਚਣ ਤਾਂ ਜੋ ਹੱਕੀ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਆਪਣੀ ਜਿੰਦਗੀ ਦਾ ਉੱਪਰ ਲਗਾਉਣ ਵਾਲੇ ਜਗਜੀਤ ਸਿੰਘ ਡੱਲੇਵਾਲ ਦੀ ਤਾਕਤ ਬਣਿਆ ਜਾ ਸਕੇ ਅਤੇ ਇਸੇ ਪ੍ਰਕਾਰ ਸ਼ੰਭੂ ਬਾਰਡਰ ਤੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ ਜਾਵੇ ਤਾਂ ਕਿ ਉਥੇ ਵੀ ਤਿਆਰੀ ਆਰੰਭੀ ਜਾ ਸਕੇ।