ਪੱਛਮੀ ਬੰਗਾਲ : ਮਮਤਾ ਬੈਨਰਜੀ ਸਰਕਾਰ ਦੇ ਦੋ ਮੰਤਰੀਆਂ ਸਮੇਤ ਤ੍ਰਿਣਮੂਲ ਕਾਂਗਰਸ ਦੇ ਚਾਰੇ ਲੀਡਰਾਂ ਨੂੰ ਅੱਧੀ ਰਾਤ ਦੇ ਕਰੀਬ ਜੇਲ੍ਹ ਭੇਜ ਦਿੱਤਾ ਗਿਆ। ਇਸੇ ਕਾਰਨ ਪੱਛਮੀ ਬੰਗਾਲ 'ਚ ਨਾਰਦਾ ਸਟਿੰਗ ਕੇਸ ਨੂੰ ਲੈ ਕੇ ਬਵਾਲ ਹੋ ਗਿਆ ਹੈ। ਇਸ ਤੋਂ ਪਹਿਲਾਂ ਕਲਕੱਤਾ ਹਾਈ ਕੋਰਟ ਨੇ ਸਾਰਿਆਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ। ਸਾਰੇ ਲੀਡਰਾਂ ਨੂੰ ਸੀਬੀਆਈ ਨੇ ਕੱਲ੍ਹ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਸੀਬੀਆਈ ਦੀ ਇਸ ਕਾਰਵਾਈ ਤੋਂ ਬਾਅਦ ਟੀਐਮਸੀ ਨੇ ਕਿਹਾ ਕਿ ਮੋਦੀ ਸਰਕਾਰ ਬੰਗਾਲ 'ਚ ਹਾਰ ਬਰਦਾਸ਼ਤ ਨਹੀਂ ਕਰ ਪਾ ਰਹੀ। ਇਸ ਲਈ ਬਦਲੇ ਦੀ ਕਾਰਵਾਈ ਕਰ ਰਹੀ ਹੈ। ਸੀਬੀਆਈ ਦੀ ਇਸ ਕਾਰਵਾਈ ਤੋਂ ਬਾਅਦ ਟੀਐਮਸੀ ਨੇ ਕਿਹਾ ਕਿ ਮੋਦੀ ਸਰਕਾਰ ਬੰਗਾਲ 'ਚ ਹਾਰ ਬਰਦਾਸ਼ਤ ਨਹੀਂ ਕਰ ਪਾ ਰਹੀ। ਇਸ ਲਈ ਬਦਲੇ ਦੀ ਕਾਰਵਾਈ ਕਰ ਰਹੀ ਹੈ। ਪਰ ਕਲਕੱਤਾ ਹਾਈ ਕੋਰਟ ਨੇ ਜਲਦ ਹੀ ਹੇਠਲੀ ਅਦਾਲਤ ਦੇ ਹੁਕਮਾਂ ਦੇ ਅਮਲ 'ਤੇ ਰੋਕ ਲਾ ਦਿੱਤੀ। ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਮੁੱਖ ਮੰਤਰੀ ਮਮਤਾ ਬੈਨਰਜੀ 6 ਘੰਟੇ ਤਕ ਸੀਬੀਆਈ ਦਫਤਰ 'ਚ ਧਰਨੇ 'ਤੇ ਬੈਠੀ ਰਹੀ। ਜਦਕਿ ਉਨ੍ਹਾਂ ਦੇ ਸਮਰਥਕਾਂ ਨੇ ਬਾਹਰ ਘੇਰਾ ਪਾਈ ਰੱਖਿਆ। ਕੇਂਦਰੀ ਏਜੰਸੀ ਦੀ ਕਾਰਵਾਈ ਦੇ ਖਿਲਾਫ ਸੂਬੇ ਦੇ ਕਈ ਸਥਾਨਾਂ 'ਤੇ ਹਿੰਸਕ ਪ੍ਰਦਰਸ਼ਨ ਹੋਏ।
ਬੰਗਾਲ 'ਚ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਰਦਾ ਸਟਿੰਗ ਟੇਪਾਂ ਜੱਗ ਜ਼ਾਹਿਰ ਹੋਈਆਂ ਸਨ। ਇਨ੍ਹਾਂ ਸਟਿੰਗ ਆਪਰੇਸ਼ਨਜ਼ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਵਰਗੇ ਦਿਸਣ ਵਾਲੇ ਵਿਅਕਤੀਆਂ ਨੂੰ ਕੰਪਨੀ ਦੇ ਪ੍ਰਤੀਨਿਧਾਂ ਤੋਂ ਰੁਪਏ ਲੈਂਦੇ ਵਿਖਾਇਆ ਗਿਆ ਸੀ। ਸਟਿੰਗ ਆਪਰੇਸ਼ਨ ਕਥਿਤ ਤੌਰ ਉੱਤੇ ਨਾਰਦਾ ਨਿਊਜ਼ ਪੋਰਟਲ ਦੇ ਮੈਥਿਊ ਸੈਮੁਅਲ ਨੇ ਕੀਤਾ ਸੀ। ਇਹ ਸਟਿੰਗ ਆਪਰੇਸ਼ਨ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਖ਼ੂਬ ਹੰਗਾਮਾ ਮੱਚਿਆ ਤੇ ਮਾਮਲਾ ਹਾਈ ਕੋਰਟ ਪੁੱਜ, ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀਬੀਆਈ ਹਵਾਲੇ ਕੀਤੀ ਗਈ। ਇਸ ਸਟਿੰਗ ਵਿੱਚ ਹੀ ਫ਼ਰਹਾਦ ਹਾਸ਼ਮੀ, ਸੁਬਰੋਤੋ ਮੁਖਰਜੀ ਤੇ ਸਾਬਕਾ ਮੇਅਰ ਸੋਵਨ ਚੈਟਰਜੀ ਦਾ ਨਾਂਅ ਸਾਹਮਣੇ ਆਇਆ ਸੀ।