ਨਵੀਂ ਦਿੱਲੀ : ਪਹਿਲਵਾਨ ਸਾਗਰ ਹੱਤਿਆ ਕਾਂਡ ਮਾਮਲੇ ਵਿਚ ਫਰਾਰ ਚਲ ਰਹੇ ਪਹਿਲਵਾਨ ਸੁਸ਼ੀਲ ਕੁਮਾਰ ’ਤੇ Delhi police ਨੇ ਇੱਕ ਲੱਖ ਰੁਪਏ ਅਤੇ ਉਸ ਦੇ ਪੀਏ ਅਜੇ ’ਤੇ 50 ਹਜ਼ਾਰ ਦਾ ਇਨਾਮ ਐਲਾਨਿਆ ਹੈ। ਪੁਲਿਸ ਨੇ ਸੋਮਵਾਰ ਨੂੰ ਵੀ ਸੁਸ਼ੀਲ ਦੀ ਭਾਲ ਵਿਚ ਕਈ ਜਗ੍ਹਾ ਛਾਪੇਮਾਰੀ ਕੀਤੀ ਲੇਕਿਨ ਉਸ ਦਾ ਕੋਈ ਸੁਰਾਗ ਹੱਥ ਨਾ ਲੱਗਾ।
ਦਿੱਲੀ ਪੁਲਿਸ ਨੇ ਸੁਸ਼ੀਲ ਭਲਵਾਨ ਸਣੇ 9 ਲੋਕਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਸੁਸ਼ੀਲ ਦੀ ਗੱਡੀ ਚਲਾਉਣ ਤੋਂ ਇਲਾਵਾ ਛਤਰਸਾਲ ਸਟੇਡੀਅਮ ਵਿਚ ਐਡਹਾਕ ਪੀਟੀਆਈ ਵੀ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਭਲਵਾਨ ਸਾਗਰ ਦੀ ਹੱਤਿਆ ਵਿਚ ਸੁਸ਼ੀਲ ਤੋਂ ਇਲਾਵਾ ਅਜੇ ਨੇ ਪ੍ਰਮੁੱਖ ਭੂਮਿਕਾ ਨਿਭਾਈ ਸੀ। ਪੀੜਤਾਂ ਦੇ ਬਿਆਨਾਂ ਵਿਚ ਇਨ੍ਹਾਂ ਦੋਵਾਂ ਦਾ ਨਾਂ ਸਪਸ਼ਟ ਤੌਰ ’ਤੇ ਸਾਹਮਣੇ ਆ ਚੁੱਕਾ ਹੈ।
ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਦੀ ਗੈਂਗਸਟਰ ਕਾਲਾ ਜਠੇੜੀ ਅਤੇ ਲਾਰੇਂਸ ਬਿਸ਼ਨੋਈ ਨਾਲ ਗੰਢਤੁਪ ਸਾਹਮਣੇ ਆਈ ਹੈ। ਉਹ ਇਨ੍ਹਾਂ ਗੈਂਗਸਟਰ ਅਤੇ ਉਸ ਦੇ ਗੁਰਗਿਆਂ ਨੂੰ ਸ਼ਹਿ ਦਿੰਦਾ ਸੀ। ਬੀਤੀ ਚਾਰ ਮਈ ਦੀ ਦੇਰ ਰਾਤ ਮੁਲਜ਼ਮਾਂ ਨੇ ਭਲਵਾਨ ਸਾਗਰ ਨੂੰ ਛਤਰਸਾਲ ਸਟੇਡੀਅਮ ਵਿਚ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਸੁਸ਼ੀਲ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿਚ ਮਾਡਲ ਟਾਊਨ ਥਾਣੇ ਵਿਚ ਅਗਵਾ, ਹੱਤਿਆ ਸਣੇ ਵਿਭਿੰਨ ਧਾਰਾਵਾਂ ਵਿਚ ਕੇਸ ਦਰਜ ਹਨ, ਜਿਸ ਵਿਚ ਸੁਸ਼ੀਲ ਕੁਮਾਰ ਅਤੇ ਉਸ ਦੇ ਸਾਥੀ ਮੁਲਜ਼ਮ ਹਨ। ਇਥੇ ਦਸ ਦਈਏ ਕਿ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਸੋਮਵਾਰ ਨੂੰ ਵੀ ਸੁਸ਼ੀਲ ਦੀ ਭਾਲ ਵਿਚ ਕਈ ਜਗ੍ਹਾ ਛਾਪੇਮਾਰੀ ਕੀਤੀ ਲੇਕਿਨ ਉਸ ਦਾ ਕੋਈ ਸੁਰਾਗ ਹੱਥ ਨਾ ਲੱਗਾ।ਦਿੱਲੀ ਪੁਲਿਸ ਨੇ ਸੁਸ਼ੀਲ ਭਲਵਾਨ ਸਣੇ 9 ਲੋਕਾਂ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।