Thursday, December 12, 2024
BREAKING NEWS
ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨਸਿਲੰਡਰ ਬਲਾਸਟ ਤੋਂ ਬਾਅਦ ਘਰ ‘ਚ ਲੱਗੀ ਭਿਆਨਕ ਅੱਗUSA ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆਖੁਫ਼ੀਆ ਏਜੰਸੀਆਂ ਦੀ ਨਜ਼ਰ ਹੇਠ ਸੀ ਨਰਾਇਣ ਸਿੰਘ ਚੌੜਾਸੁਖਬੀਰ ਸਿੰਘ ਬਾਦਲ ’ਤੇ ਹਮਲਾ ਸੂਬਾ ਸਰਕਾਰ ਦੀ 100 ਫ਼ੀ ਸਦੀ ਲਾਪ੍ਰਵਾਹੀ : ਰਾਜਾ ਵੜਿੰਗਸੁਖਬੀਰ ਸਿੰਘ ਬਾਦਲ ’ਤੇ ਜਾਨ ਲੇਵਾ ਹਮਲਾਕੁੰਭੜਾ ਵਿਚ ਕਤਲ ਹੋਏ ਬੱਚਿਆਂ ਦੇ ਹੱਕ ਵਿਚ ਧਰਨਾ ਮਾਰਨ ਖਿਲਾਫ ਹੋਈ ਕਾਰਵਾਈਕੁੰਭੜਾ ਕਤਲ ਮਾਮਲੇ ਵਿੱਚ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰਸ਼ਹੀਦੀ ਸਭਾ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਨੂੰ ‘ਪੈਚ ਮੁਕਤ’ ਬਣਾਉਣ ਲਈ 95.54 ਲੱਖ ਰੁਪਏ ਜਾਰੀ ਅਮਨ ਅਰੋੜਾ ਬਣੇ AAP ਪੰਜਾਬ ਦੇ ਨਵੇਂ ਪ੍ਰਧਾਨ

Malwa

ਅਮਨ ਅਰੋੜਾ ਨੇ ਨਵੇਂ ਬਿਜਲੀ ਗਰਿੱਡ ਦਾ ਕੀਤਾ ਉਦਘਾਟਨ

December 06, 2024 08:10 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਈਲਵਾਲ ਵਿਖੇ 4.84 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਬਣੇ 66 ਕੇ.ਵੀ ਗਰਿੱਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ। ਡੇਢ ਸਾਲ ਦੇ ਸਮੇਂ ਵਿੱਚ ਉਕਤ ਗਰਿੱਡ ਨੂੰ  ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 3.81 ਕਰੋੜ ਰੁਪਏ ਦੀ ਲਾਗਤ ਨਾਲ 20 ਐਮ.ਵੀ.ਏ 66/11 ਕੇ.ਵੀ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ 1.03 ਕਰੋੜ ਰੁਪਏ ਦੀ ਲਾਗਤ ਨਾਲ ਸੁਨਾਮ- ਨਾਗਰਾ ਲਾਈਨ ਤੋਂ 3.5 ਕਿਲੋਮੀਟਰ ਦੀ ਨਵੀਂ ਲਾਈਨ ਉਸਾਰੀ ਗਈ ਹੈ ਤਾਂ ਜੋ 66 ਕੇ.ਵੀ ਗਰਿੱਡ ਨਾਗਰਾ, ਕਲੌਦੀ ਅਤੇ ਕਨੋਈ ਨੂੰ ਰਾਹਤ ਮਿਲ ਸਕੇ। ਉਹਨਾਂ ਦੱਸਿਆ ਕਿ ਇਸ ਗਰਿਡ ਤੋਂ 6 ਨਵੇਂ 11 ਕੇ.ਵੀ ਫੀਡਰ ਉਸਾਰੇ ਗਏ ਹਨ ਜਿਸ ਨਾਲ ਮੌਜੂਦਾ 11 ਕੇ.ਵੀ ਲਾਈਨਾਂ ਦੀ ਲੰਬਾਈ ਘਟਣ ਦੇ ਨਾਲ ਨਾਲ ਵੋਲਟੇਜ ਵਿੱਚ ਸੁਧਾਰ ਹੋਇਆ ਹੈ। ਕੈਬਿਨਟ ਮੰਤਰੀ ਨੇ ਦੱਸਿਆ ਕਿ ਇਸ ਗਰਿੱਡ ਦੇ ਚਾਲੂ ਹੋਣ ਨਾਲ ਈਲਵਾਲ, ਕੰਮੋਮਾਜਰਾ ਕਲਾਂ, ਕੰਮੋਮਾਜਰਾ ਖੁਰਦ, ਖੇੜੀ, ਗੱਗੜਪੁਰ, ਸਜੂਮਾ ਅਤੇ ਸੋਹੀਆਂ ਪਿੰਡਾਂ ਨੂੰ ਸਿੱਧੇ ਤੌਰ ਉਤੇ ਅਤੇ ਖੁਰਾਣਾ, ਕਲੋਦੀ, ਬਲਵਾੜ ਖੁਰਦ ਅਤੇ ਨਾਗਰੀ ਪਿੰਡਾਂ ਨੂੰ ਅਸਿੱਧੇ ਤੌਰ ਉਤੇ ਫਾਇਦਾ ਹੋਇਆ ਹੈ।  ਇਸ ਗਰਿੱਡ ਲਈ ਗ੍ਰਾਮ ਪੰਚਾਇਤ ਈਲਵਾਲ ਵੱਲੋਂ ਲਗਭਗ ਇੱਕ ਏਕੜ ਜ਼ਮੀਨ ਪਾਵਰਕਾਮ ਨੂੰ ਦਿੱਤੀ ਗਈ ਹੈ। ਇਸ ਮੌਕੇ ਚੇਅਰਮੈਨ  ਅਵਤਾਰ ਸਿੰਘ ਈਲਵਾਲ, ਪਾਵਰਕਾਮ ਦੇ ਡਾਇਰੈਕਟਰ ਵੰਡ ਡੀ.ਪੀ.ਐਸ ਗਰੇਵਾਲ, ਬਲਜਿੰਦਰ ਸਿੰਘ, ਗੁਰਿੰਦਰ ਪਾਲ ਸਿੰਘ ਖੇੜੀ, ਸਰਪੰਚ ਦੀਪ ਸਿੰਘ ਬਾਵਾ, ਬਲਦੇਵ ਸਿੰਘ ਸਾਬਕਾ ਸਰਪੰਚ, ਸ਼ਰੀਫ ਖਾਨ ਯੂਥ ਆਗੂ, ਸੁਰਿੰਦਰ ਸਿੰਘ ਸੋਹੀਆ ਪ੍ਰਧਾਨ ਟਰੱਕ ਯੂਨੀਅਨ, ਆਸ਼ੀਸ਼ ਜੈਨ ਵੀ ਹਾਜ਼ਰ ਸਨ।

Have something to say? Post your comment

 

More in Malwa

ਕਾਲੇ ਖੇਤੀ ਕਾਨੂੰਨ ਲਾਗੂ ਕਰਨ ਦੇ ਰਾਹ ਤੁਰੀ ਕੇਂਦਰ ਸਰਕਾਰ : ਉਗਰਾਹਾਂ 

ਹਰਜਿੰਦਰ ਸਿੰਘ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ 

ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਡੱਲੇਵਾਲ ਦੀ ਹਾਲਤ: ਮੈਡੀਕਲ ਟੀਮ ਕਿਸਾਨ ਮੋਰਚਾ 

ਡੱਲੇਵਾਲ ਨੂੰ ਕੁੱਝ ਹੋਇਆ ਤਾਂ ਸਰਕਾਰਾਂ ਨੂੰ ਕਰਨਾ ਪਵੇਗਾ ਰੋਹ ਦਾ ਸਾਹਮਣਾ : ਚੱਠਾ

 ਸ਼ੰਭੂ ਬਾਰਡਰ ਵਾਲੇ ਕਿਸਾਨਾਂ ਤੇ ਜ਼ਬਰ ਖਿਲਾਫ ਭਾਕਿਯੂ ਏਕਤਾ ਡਕੌਂਦਾ ਨੇ ਫੂਕੇ ਹਰਿਆਣਾ ਅਤੇ ਕੇਂਦਰ ਸਰਕਾਰ ਦੇ ਪੁਤਲੇ

ਵਿਸ਼ਵ ਏਡਜ਼ ਵਿਰੋਧੀ ਦਿਵਸ: ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਡਿੱਖ ਦੀ ਝੰਡੀ

ਮਾਤਾ ਸੁੰਦਰੀ ਗਰੁੱਪ ਇੰਸਟੀਚਿਊਸ਼ਨਜ ਢੱਡੇ ਵਿਖੇ ਵਿਸ਼ਵ ਏਡਜ ਦਿਨ ਮਨਾਇਆ 

ਕਿਸਾਨਾਂ 'ਤੇ ਜਬਰ ਖਿਲਾਫ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਪਿੰਡ ਰਾਮਪੁਰਾ 'ਚ ਪੁਤਲੇ ਫੂਕੇ

ਗੀਤਕਾਰ ਸਭਾ ਘੁਡਾਣੀ ਕਲਾਂ ਦੀ ਮੀਟਿੰਗ ਹੋਈ

ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਖਨੌਰੀ ਬਾਰਡਰ ਉੱਤੇ 10 ਦਸੰਬਰ ਨੂੰ ਕੋਈ ਵੀ ਕਿਸਾਨ ਰੋਟੀ ਨਹੀਂ ਖਾਏਗਾ