ਖਨੌਰੀ : ਕਿਸਾਨੀ ਮੰਗਾਂ ਨੂੰ ਲੈ ਕੇ 26 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 20ਵੇਂ ਦਿਨ ਵੀ ਜਾਰੀ ਰਿਹਾ। ਡਾਕਟਰਾਂ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕਰਦੇ ਹੋਏ ਦੱਸਿਆ ਕੀ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਵੇਲੇ ਸਾਈਲੈਂਟ ਹਾਰਟ ਅਟੈਕ ਆ ਸਕਦਾ ਹੈ ਅਤੇ ਉਹਨਾਂ ਦੀ ਸਰੀਰਕ ਸਥਿਤੀ ਅਤਿ ਨਾਜ਼ੁਕ ਬਣੀ ਹੋਈ ਹੈ। ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਅੱਜ ਪੰਜਾਬ ਸਰਕਾਰ ਵੱਲੋਂ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਅਤੇ ਕੇਂਦਰ ਗ੍ਰਹਿ ਮੰਤਰਾਲੇ ਦੇ ਨੁਮਾਇੰਦੇ ਖਨੌਰੀ ਬਾਰਡਰ ਉੱਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਲਈ। ਜਿੰਨਾ ਡੱਲੇਵਾਲ ਸਾਹਿਬ ਦੀ ਨਾਜੁਕ ਹਾਲਤ ਦੇਖਦੇ ਹੋਏ ਉਹਨਾਂ ਨੂੰ ਮਰਨ ਵਰਤ ਖਤਮ ਕਰਕੇ ਮੈਡੀਕਲ ਸਹੂਲਤਾਂ ਲੈ ਲੈਣ ਲਈ ਬੇਨਤੀ ਕੀਤੀ। ਜਿਸ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਸਿਰੇ ਤੋਂ ਨਕਾਰ ਦਿਆਂ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਉਨਾ 7 ਲੱਖ ਕਿਸਾਨਾਂ ਤੋਂ ਵੱਧ ਕੀਮਤੀ ਨਹੀਂ ਜੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਆਤਮ ਹੱਤਿਆ ਕਰ ਗਏ ਹਨ ਅਤੇ ਉਹਨਾਂ ਬਿਨਾਂ ਮਾਤਾ ਪਿਤਾ ਦੇ ਬੱਚਿਆਂ ਤੋਂ ਮੇਰੀ ਜ਼ਿੰਦਗੀ ਵੱਧ ਕੀਮਤੀ ਨਹੀਂ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸੱਚ ਵਿੱਚ ਮੇਰੀ ਜ਼ਿੰਦਗੀ ਨੂੰ ਲੈ ਕੇ ਇੰਨੀ ਚਿੰਤਤ ਹੈ ਤਾਂ ਸਾਡੀਆਂ ਮੰਗਾਂ ਨੂੰ ਪੂਰਾ ਕਰ ਦਿਓ ਤਾਂ ਜੋ ਕਿਸਾਨ ਖੁਦਕੁਸ਼ੀਆਂ ਬੰਦ ਹੋ ਜਾਣ। ਕਿਸਾਨਾਂ ਵੱਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਕੱਲ ਨੂੰ ਸਾਰੇ ਦੇਸ਼ ਵਿੱਚ ਜਿਲ੍ਹਾ ਅਤੇ ਤਹਿਸੀਲ ਪੱਧਰ ਤੇ ਟਰੈਕਟਰ ਮਾਰਚ ਕੀਤੇ ਜਾਣਗੇ ਅਤੇ ਜ਼ਿਲ੍ਹੇ ਦੇ ਡੀਸੀ ਅਤੇ ਐਸਡੀਐਮ ਰਾਹੀਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਲਿਖੀ ਚਿੱਠੀ ਰਾਸ਼ਟਰਪਤੀ ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਅੱਜ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਲ ਪੁੱਛਣ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪਹਿਲਵਾਨ ਵੀ ਵਿਨੇਸ਼ ਫੋਗਾਟ, ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ, ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਸਮੇਤ ਵੱਖ ਵੱਖ ਖਾਪ ਪੰਚਾਇਤਾਂ ਦੇ ਪ੍ਰਧਾਨ ਖਨੌਰੀ ਬਾਰਡਰ ਪਹੁੰਚੇ। ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਡੱਲੇਵਾਲ ਸਾਹਿਬ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਯੂਨੀਅਨ ਨੂੰ ਅਸੀਂ ਪੁਰਜੋਰ ਅਪੀਲ ਕੀਤੀ ਡੱਲੇਵਾਲ ਸਾਹਿਬ ਦੀ ਜਾਨ ਬੇਸ਼ਕੀਮਤੀ ਹੈ ਜਿਸ ਲਈ ਅਸੀਂ ਇੱਥੇ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀਜ਼ ਮੁਹਈਆ ਕਰਾਈ ਗਈ ਹੈ ਅਤੇ ਉਹਨਾਂ ਕਿਹਾ ਕਿ ਹਾਇਰ ਅਥੋਰਟੀਜ਼ ਵੱਲੋਂ ਅਤੇ ਚੀਫ ਮਨਿਸਟਰ ਪੰਜਾਬ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਹਦਾਇਤ ਹੋਈ ਹੈ ਕਿ ਡੱਲੇਵਾਲ ਸਾਹਿਬ ਨੂੰ ਹਰ ਤਰ੍ਹਾਂ ਦੀ ਸਿਹਤ ਸਹੂਲਤ ਦਿੱਤੀ ਜਾਵੇ ਅਤੇ ਕਿਸਾਨ ਯੂਨੀਅਨ ਦੀ ਕੋਆਰਡੀਨੇਸ਼ਨ ਦੇ ਨਾਲ ਕਿਸਾਨਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚਾਈ ਜਾਵੇ। ਉਨਾਂ ਕਿਹਾ ਕਿ ਅੰਦੋਲਨ ਨੂੰ ਨੇਪਰੇ ਚੜਾਉਣ ਵਾਸਤੇ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ ਇਸ ਕਰਕੇ ਉਹਨਾਂ ਨੂੰ ਤੰਦਰੁਸਤ ਰੱਖਣਾ ਬਹੁਤ ਜਰੂਰੀ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਵੀ ਇਹੀ ਹਨ ਡਲੇਵਾਲ ਸਾਹਿਬ ਨੂੰ ਹਰ ਤਰ੍ਹਾਂ ਦੀ ਮੈਡੀਕਲ ਏਡ ਪ੍ਰੋਵਾਈਡ ਕੀਤੀ ਜਾਵੇ। ਜਿਸ ਵਾਸਤੇ ਡੀਸੀ ਪਟਿਆਲਾ, ਮੈਡੀਕਲ ਅਥੋਰਟੀਜ ਅਤੇ ਉਹਨਾਂ ਦੀ ਟੀਮ ਵੱਲੋਂ ਇੱਥੇ ਲਾਈਵ ਸਪੋਰਟ ਐਂਬੂਲੈਂਸ ਵੀ ਤਨਾਤ ਕਰ ਦਿੱਤੀ ਤਾਂ ਜੋ ਕਿਸੇ ਵੀ ਹਾਲਾਤ ਵਿੱਚ ਡੱਲੇਵਾਲ ਸਾਹਿਬ ਨੂੰ ਸੁਰੱਖਿਤ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਜਾਇਜ਼ ਸਮਝਦੀ ਹੈ ਅਤੇ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿਸਾਨ ਆਗੂਆਂ ਦੇ ਤਾਲਮੇਲ ਨਾਲ ਇਹਨਾਂ ਦੀ ਆਵਾਜ਼ ਸੈਂਟਰ ਤੱਕ ਪਹੁੰਚਾਈ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜੀ ਹਰ ਸੰਭਵ ਕੋਸ਼ਿਸ਼ ਹੈ ਕਿ ਕਿਸਾਨੀ ਮੰਗਾਂ ਨੂੰ ਪੂਰਾ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਸਾਡੀ ਕਿਸਾਨ ਜਥੇਬੰਦੀਆਂ, ਕਿਸਾਨ ਆਗੂਆਂ ਤੇ ਡੱਲੇਵਾਲ ਸਾਹਿਬ ਨੂੰ ਅਪੀਲ ਹੈ ਕਿ ਉਹ ਆਪਣਾ ਹੀ ਭੁੱਖ ਹੜਤਾਲ ਖਤਮ ਕਰਨ ਅਤੇ ਤੁਰੰਤ ਮੈਡੀਕਲ ਸਪੋਰਟ ਤੇ ਆਉਣ ਜੋ ਉਹਨਾਂ ਨੂੰ ਸੁਰੱਖਿਤ ਰੱਖਿਆ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਕੇਂਦਰੀ ਮੰਤਰੀ ਡਾਰੈਕਟਰ ਹੋਮ ਅਫੇਅਰ ਮਿਅੰਕ ਮਿਸ਼ਰਾ, ਡੀਜੀਪੀ ਪੰਜਾਬ ਗੌਰਵ ਯਾਦਵ, ਡੀਆਈਜੀ ਨਰਿੰਦਰ ਭਾਰਗਵ, ਆਈ ਜੀ ਜਸਕਰਨ ਸਿੰਘ, ਡੀਆਈਜੀ ਮਨਦੀਪ ਸਿੰਘ ਸਿੱਧੂ, ਐਸਐਸਪੀ ਪਟਿਆਲਾ ਨਾਨਕ ਸਿੰਘ, ਐਸਐਸਪੀ ਸੰਗਰੂਰ ਸਰਤਾਜ ਸਿੰਘ ਚਾਹਲ, ਡੀਸੀ ਪਟਿਆਲਾ ਮੈਡਮ ਪ੍ਰੀਤੀ ਜੀ, ਡੀਐਸਪੀ ਮਾਂਗਟ, ਐਸਐਮਓ ਸਮਾਣਾ ਡਾਕਟਰ ਸੰਜੀਵ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਸਿਵਲ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ।