ਮੋਗਾ : ਬੀਤੇ ਦਿਨੀ ਲੁਧਿਆਣਾ ਵਿਖੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੀ ਨਵੀਂ ਬਣੀ ਬਾਡੀ ਦੀ ਪਲੇਠੀ ਮੀਟਿੰਗ ਬੱਚਤ ਭਵਨ ਵਿਖੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵੱਖ-ਵੱੱਖ ਮੁਦਿਆਂ ਦੇ ਵਿਚਾਰਾਂ ਹੋਈਆਂ। ਇਸ ਮੌਕੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਕਾਨੂੰਗੋੀ ਦਾ ਕੰਮ ਟਕਨੀਕਲ ਹੋਣ ਕਾਰਣ ਕਾਨੂੰਗੋ ਨੂੰ ਟੈਕਨੀਕਲ ਗ੍ਰੇਡ ਦਿੱਤਾ ਜਾਵੇ ਅਤੇ ਗਰੁੱਖ ਬ ਵਿਚ ਸਾਮਿਲ ਕੀਤਾ ਜਾਵੇ ਅਤੇ ਨਾਇਬ ਤਹਿਸੀਲਦਾਰ ਦੀ ਤਰੱਕੀ ਦਾ ਕੋਟਾ 50 ਪ੍ਰਤੀਸ਼ਤ ਦੀ ਬਜਾਏ 75 ਪ੍ਰਤੀਸ਼ਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾਂ ਕਾਨੂੰਗੋਆ ਨੂੂੰ ਜ਼ਰੂਰੀ ਸਟੇਸ਼ਨਰੀ ਅਤੇ ਲੋੜੀਂਦਾ ਫ਼ਰਨੀਚਰ ਤੁਰੰਤ ਮੁਹੱਈਆਂ ਕਰਵਾਇਆ ਜਾਵੇ। ਇਸ ਮੋਕੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇ.ਏ.ਪੀ. ਸਿਨਹਾ ਆਈ.ਏ.ਐੱਸ. ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਮੁਲਾਕਾਤ ਕਰਕੇ ਕਾਨੂੰਗੋ ਸਾਹਿਬਾਨ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਵੀ ਗਿਆ ਅਤੇ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿੱਚ ਮੰਗ ਪੱਤਰ ਦਰਜ ਮਸਲੇ ਵਿਚਾਰੇ ਗਏ ਅਤੇ ਉਹਨਾ ਵੱਲੋਂ ਮਾਨਯੋਗ ਵਿੱਤੀ ਕਮਿਸ਼ਨਰ ਮਾਲ ਪੰਜਾਬ ਨੂੰ ਮੰਗਾਂ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਆਦੇਸ਼ ਜਾਰੀ ਕੀਤੇ। ਇਸਤੋ ਇਲਾਵਾ ਬੀਤੇ ਦਿਨੀ ਜਿਲਾ ਹੁਸ਼ਿਆਰਪੁਰ ਦੇ ਕਾਨੂੰਗੋ ਸਾਹਿਬਾਨ ਦੇ ਜਿਲ੍ਹਾ ਤੋ ਬਾਹਰ ਤਬਾਦਲੇ ਦਾ ਮਾਮਲਾ ਵੀ ਧਿਆਨ ਵਿੱਚ ਲਿਆਂਦਾ ਗਿਆ। ਨਿਰਮਲ ਸਿੰਘ ਬਾਠ ਸੂਬਾ ਜਨਰਲ ਸਕੱਤਰ, ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ।