ਸ੍ਰੀ ਅੰਮ੍ਰਿਤਸਰ ਸਾਹਿਬ : ਸ੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਨੇ ਜੋ 328 ਪਾਵਨ ਸਰੂਪ ਚੋਰੀ ਵੇਚ ਦਿੱਤੇ ਹਨ। ਜਿਸ ਦੇ ਇਨਸਾਫ ਲਈ ਦੋਸ਼ੀਆ ਖਿਲਾਫ ਕਾਰਵਾਈ ਲਈ ਪਿਛਲੇ ਪੰਜਾਹ ਮਹੀਨਿਆਂ ਤੋਂ ਸ਼ਾਂਤਮਈ ਦਿੱਤੇ ਜਾ ਰਹੇ ਪੰਥਕ ਹੋਕੇ ਤੋਂ ਗੱਲਬਾਤ ਕਰਦਿਆਂ ਭਾਈ ਗੁਰਵਤਨ ਸਿੰਘ ਮੁਕੇਰੀਆਂ ਕਾਰਜਕਾਰੀ ਪੰਜਾਬ ਪ੍ਰਧਾਨ ਸਿੱਖ ਸਦਭਾਵਨਾ ਦਲ ਨੇ ਕਿਹਾ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਵਿੰਧਾਨ ਕਾਨੂੰਨ ਜਮਹੂਰੀਅਤ ਦਾ ਕੋਈ ਖਿਆਲ ਨਹੀ ਜੇ ਹੁੰਦਾਂ ਤਾਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਇਨਸਾਫ ਨਾਂ ਕਰਦੇ? ਪੰਜਾਹ ਮਹੀਨਿਆਂ ਤੋਂ ਬੈਠੇ ਹਾਂ ਕੋਈ ਸ਼ਰਮ ਹੀ ਹੈ ਨੀ ਸਰਕਾਰ ਨੂੰ ਕਿਹਾ ਕਿਸੇ ਪਾਸੇ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਕਿਸੇ ਪਾਸੇ ਕੋਈ 400 ਫੁੱਟ ਉੱਚੇ ਟਾਵਰ ਤੇ ਬੈਠਾ ਕਿਸੇ ਪਾਸੇ ਸਰਕਾਰ ਵੱਲੋਂ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਹੋਣ ਕਰਕੇ ਕੋਈ ਡੱਲੇਵਾਲ ਵਰਗੇ ਕਈ ਦਿਨਾਂ ਭੁੱਖੇ ਭਾਣੇ ਮਰਨ ਵਰਤ ਤੇ ਬੈਠੇ ਹਨ। ਕੀ ਇਹ ਲੋਕਤੰਤਰ ਹੈ ਇਹ ਸਵਿੰਧਾਨ ਕਾਨੂੰਨ ਹੈ ? ਫਿਰ ਮੰਨਣ ਪੰਜਾਬ 'ਚ ਕੋਈ ਸਰਕਾਰ ਜਾਂ ਕੋਈ ਕਾਨੂੰਨ ਨਹੀ ਜੰਗਲ ਰਾਜ ਹੈ। ਹਰ ਰੋਜ ਕੋਈ ਨਸ਼ੇ ਨਾ ਮਰ ਰਿਹਾ ਕੋਈ ਪੁਲਸ ਦੀ ਗੋਲੀ ਨਾਲ ਤੇ ਕੋਈ ਗੈਂਗਵਾਰ ਵੱਲੋਂ ਮਾਰਿਆ ਜਾ ਰਿਹਾ। ਸ਼ਹੀਦੀ ਪੰਦਰਵਾੜੇ 'ਚ ਚਾਹੀਦਾ ਸੀ ਸਰਕਾਰ ਵੱਲੋਂ ਸ਼ਹੀਦੀ ਪੰਦਰਵਾੜਾ ਐਲਾਨ ਕਰਕੇ ਮੀਟ ਸ਼ਰਾਬ ਤੇ ਹੋਰ ਖਰੂਦੀ ਸਮਾਗਮਾਂ 'ਚ ਪਾਬੰਦੀ ਲਾਈ ਜਾਂਦੀ ਪਰ ਏਥੇ ਤਾਂ ਸ਼ਹੀਦੀ ਸਾਕਿਆਂ 'ਚ ਨਗਰ ਨਿਗਮ ਦੀਆਂ ਚੋਣਾਂ ਦਾ ਬੁਖਾਰ ਵੇਖਣ ਨੂੰ ਮਿਲਿਆ ਉਨਾਂ 28 ਦਸੰਬਰ ਨੂੰ ਪੰਥਕ ਹੋਕੇ 'ਚ ਹੋ ਰਹੇ ਸ਼ਹੀਦੀ ਸਮਾਗਮ 'ਚ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਕਿਸਾਨ ਮਜਦੂਰ ਸਮਾਜ ਸੇਵੀ ਜਥੇਬੰਦੀਆਂ ਨੂੰ ਪਹੁੰਚਣ ਲਈ ਅਪੀਲ ਵੀ ਕੀਤੀ। ਉਨਾਂ ਪੰਜਾਬ ਅਤੇ ਪੰਥ ਦੇ ਭਲੇ ਲਈ ਭਾਈ ਬਲਦੇਵ ਸਿੰਘ ਵਡਾਲਾ ਤੇ ਓਨਾਂ ਦੀ ਸਮੁੱਚੀ ਟੀਮ ਦੇ ਹੱਥ ਮਜਬੂਤ ਕਰਨ ਲਈ ਵੀ ਅਪੀਲ ਕੀਤੀ।