ਨਵੀਂ ਦਿੱਲੀ : ਕੋਰੋਨਾ ਪੀੜਤ ਲੋਕਾਂ ਨੂੰ ਹੁਣ ਠੀਕ ਹੋਣ ਦੇ 3 ਮਹੀਨੇ ਬਾਅਦ ਟੀਕਾ ਲਾਇਆ ਜਾਵੇਗਾ ਜਦਕਿ ਹੁਣ ਤਕ 6 ਮਹੀਨੇ ਬਾਅਦ ਕੋਵਿਡ ਵੈਕਸੀਨ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਸੀ। ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ ਟੀਕਾਕਰਨ ਮੁਹਿੰਮ ਸਬੰਧੀ ਬਣਾਏ ਗਏ ਮਾਹਰਾਂ ਦੇ ਸਮੂਹ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿਤੀ ਹੈ। ਨਵੇਂ ਨਿਯਮਾਂ ਮੁਤਾਬਕ ਜੇ ਕੋਈ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ ਲੈਣ ਦੇ ਬਾਅਦ ਬੀਮਾਰ ਹੋ ਜਾਂਦਾ ਹੈ ਤਾਂ ਉਹ ਠੀਕ ਹੋਣ ਦੇ 3 ਮਹੀਨੇ ਬਾਅਦ ਦੂਜੀ ਖ਼ੁਰਾਕ ਲੈ ਸਕਦਾ ਹੈ। ਮਾਹਰਾਂ ਨੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਵੀ ਟੀਕੇ ਲਾਉਣ ਦੀ ਸਿਫ਼ਾਰਸ਼ ਕੀਤੀ ਸੀ।