ਨਵੇਂ ਪਾਜ਼ੇਟਿਵ ਮਾਮਲੇ 6407, ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 7872
ਚੰਡੀਗੜ੍ਹ : ਪੰਜਾਬ ਵਿਚ ਬੀਤੇ ਚੌਵੀ ਘੰਟਿਆਂ ਦੌਰਾਨ ਕੋਰੋਨਾ ਕਾਰਨ 208 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ 6407 ਪਾਜ਼ੇਟਿਵ ਮਾਮਲੇ ਮਿਲੇ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਰਿਪੋਰਟ ਮੁਤਾਬਕ ਪਿਛਲੇ ਚੌਵੀ ਘੰਟਿਆਂ ਦੌਰਾਨ 7872 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਤੋਂ ਇਲਾਵਾ 5 ਮਰੀਜ਼ਾਂ ਨੂੰ ਆਈਸੀਯੂ ’ਤੇ ਰਖਿਆ ਗਿਆ ਹੈ ਅਤੇ 4 ਮਰੀਜ਼ ਵੈਂਟੀਲੇਟਰ ’ਤੇ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਲੁਧਿਆਣਾ ਵਿਚ 731, ਜਲੰਧਰ ਵਿਚ 661, ਐਸ.ਏ.ਐਸ. ਨਗਰ ਵਿਚ 603, ਪਟਿਆਲ ਵਿਚ 388, ਅੰਮਿ੍ਰਤਸਰ ਵਿਚ 306, ਹੁਸ਼ਿਆਰਪੁਰ ਵਿਚ 310, ਬਠਿੰਡਾ ਵਿਚ 658, ਗੁਰਦਾਸਪੁਰ ਵਿਚ 106, ਕਪੂਰਥਲਾ ਵਿਚ 127, ਐਸ.ਬੀ.ਐਸ. ਨਗਰ ਵਿਚ 81, ਪਠਾਨਕੋਟ ਵਿਚ 154, ਸੰਗਰੂਰ ਵਿਚ 230, ਫ਼ਿਰੋਜ਼ਪੁਰ ਵਿਚ 116, ਰੋਪੜ ਵਿਚ 129, ਫ਼ਰੀਦਕੋਟ ਵਿਚ 184, ਫ਼ਾਜ਼ਿਲਕਾ ਵਿਚ 530, ਮੁਕਤਸਰ ਵਿਚ 340, ਫ਼ਹਿਤਗੜ੍ਹ ਸਾਹਿਬ ਵਿਚ 145, ਮੋਗਾ ਵਿਚ 95, ਤਰਨ ਤਾਰਨ ਵਿਚ 62, ਮਾਨਸਾ ਵਿਚ 358, ਬਰਨਾਲਾ ਵਿਚ 93 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।