Friday, January 24, 2025

Chandigarh

‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਨਵੇਂ ਸਾਲ ਵਿੱਚ ਮੋਹਾਲੀ ਸਬ ਡਵੀਜ਼ਨ ਵਿਖੇ 03 ਜਨਵਰੀ ਨੂੰ ਮਨੌਲੀ ਸੂਰਤ, 14 ਨੂੰ ਧਰਮਗੜ੍ਹ ਅਤੇ 24 ਨੂੰ ਸਨੇਟਾ ਵਿਖੇ ਕੈਂਪ ਲੱਗਣਗੇ : SDM ਦਮਨਦੀਪ ਕੌਰ

January 01, 2025 02:20 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਆਮ ਲੋਕਾਂ ਨੂੰ  ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ-ਕਾਰਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਸਬ-ਡਵੀਜ਼ਨ ਪੱਧਰ ’ਤੇ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਵਿੱਚ, ਨਵੇਂ ਸਾਲ ਵਿੱਚ 03 ਜਨਵਰੀ ਨੂੰ ਮਨੌਲੀ ਸੂਰਤ, 14 ਨੂੰ ਧਰਮਗੜ੍ਹ ਅਤੇ 24 ਜਨਵਰੀ ਨੂੰ ਸਨੇਟਾ ਵਿਖੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ’ਚ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਵੱਲੋਂ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਦਾ ਹੋਵੇਗਾ।
  ਇਹ ਜਾਣਕਾਰੀ ਦਿੰਦਿਆਂ ਕੈਂਪ ਦੇ ਨੋਡਲ ਅਫਸਰ ਅਤੇ ਮੋਹਾਲੀ ਦੇ ਐਸ.ਡੀ.ਐਮ. ਦਮਨਦੀਪ ਕੌਰ ਨੇ ਦੱਸਿਆ ਕਿ 03 ਜਨਵਰੀ 2025 ਨੂੰ ਮੋਹਾਲੀ ਸਬ ਡਵੀਜ਼ਨ ਦੇ ਪਿੰਡ ਮਨੌਲੀ ਸੂਰਤ ਵਿਖੇ ਕੈਂਪ ਲੱਗੇਗਾ, ਜਿਸ ਵਿੱਚ ਪਿੰਡ ਛੜਬੜ, ਮਨੌਲੀ ਸੂਰਤ, ਸਲੇਮਪੁਰ ਨਗਲ ਅਤੇ ਹੰਸਾਲਾ ਦੇ ਵਸਨੀਕ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਮਿਤੀ 14 ਜਨਵਰੀ ਨੂੰ ਮੋਹਾਲੀ ਸਬ ਡਵੀਜਨ ਦੇ ਪਿੰਡ ਧਰਮਗੜ੍ਹ ਵਿਖੇ ਲੱਗਣ ਵਾਲੇ ਕੈਂਪ ਵਿੱਚ ਪਿੰਡ ਖਾਨਪੁਰ ਖੱਦਰ, ਕੁਰਾਲੀ, ਧਰਮਗੜ੍ਹ, ਮਠਿਆਰਾ ਅਤੇ ਮਮੂਲੀ ਦੇ ਵਸਨੀਕ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਇਸੇ ਤਰ੍ਹਾਂ 24 ਜਨਵਰੀ 2025 ਨੂੰ ਮੋਹਾਲੀ ਸਬ ਡਵੀਜ਼ਨ ਦੇ ਪਿੰਡ ਸਨੇਟਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਪਿੰਡ ਗੋਬਿੰਦਗੜ੍ਹ, ਧੀਰਪੁਰ, ਸਨੇਟਾ ਅਤੇ ਰਾਏਪੁਰ ਕਲਾਂ ਦੇ ਵਸਨੀਕ ਅਰਜ਼ੀਆਂ ਲੈ ਕੇ ਸ਼ਾਮਲ ਹੋ ਸਕਦੇ ਹਨ।
ਇਨ੍ਹਾਂ ਕੈਂਪਾਂ ਵਿੱਚ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫ਼ਰਦ ਬਣਾਉਣੀ, ਸ਼ਗਨ ਸਕੀਮ ਅਰਜ਼ੀ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਆਪਣੇ ਕੰਮ ਮੁਕੰਮਲ ਕਰਵਾ ਲੈਣ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 43 ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

 

Have something to say? Post your comment

 

More in Chandigarh

ਸੀ-ਪਾਈਟ ਕੈਂਪ ਲਾਲੜੂ ਦੁਆਰਾ ਕਾਲਝਰਾਣੀ (ਬਠਿੰਡਾ) ਵਿਖੇ  ਨੌਜਵਾਨਾਂ ਲਈ ਸਕਿਓਰਟੀ ਗਾਰਡ ਦਾ ਕੋਰਸ 10 ਫਰਵਰੀ ਤੋਂ  20 ਅਪ੍ਰੈਲ ਤੱਕ 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਿਤੀ 24 ਜਨਵਰੀ ਨੂੰ ਲੜਕੀਆਂ ਲਈ ਪਲੇਸਮੈਂਟ ਕੈਂਪ ਲਾਇਆ ਜਾਵੇਗਾ

ਏ.ਡੀ.ਸੀ. ਵੱਲੋਂ ਅਟੋਨ ਗੇਟਵੇਅ ਬਿਜਨੈਸ ਸਲਿਊਸ਼ਨਜ਼ ਫਰਮ ਦਾ ਲਾਇਸੰਸ ਰੱਦ

ਪੀ.ਏ.ਯੂ ਕੈਂਪ ਆਫਿਸ ਸੈਕਟਰ-70 ਵਿਖੇ ਗੰਨਾ ਵਿਕਾਸ ਕਮੇਟੀ ਦੀ  ਮੀਟਿੰਗ ਹੋਈ

ਏ.ਡੀ.ਸੀ. ਵੱਲੋਂ ਕਨੈਕਟ ਵਰਲਡ ਕੰਸਲਟੈਂਟ ਫਰਮ ਦਾ ਲਾਇਸੰਸ ਰੱਦ

ਸਰਕਾਰੀ ਸਿਹਤ ਸੰਸਥਾਵਾਂ ਵਿਚ ਕਰਵਾਇਆ ਜਾਵੇ ਜਣੇਪਾ : ਸਿਵਲ ਸਰਜਨ

ਮੋਹਾਲੀ ਦੇ ਸੁਖਰਾਜ ਸਿੰਘ ਸੰਧੂ ਪੰਜਾਬ ਦੇ 6 ਮੱਛੀ/ਝੀਂਗਾ ਪਾਲਕ ਕਿਸਾਨ ਰਾਸ਼ਟਰੀ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਣਗੇ

ਪੱਛੜ੍ਹੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਲੋਕ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸੰਦੀਪ ਸੈਣੀ

ਪੰਜਾਬ ਦੀ 'ਧੀ ਅਣਮੁੱਲੀ ਦਾਤ' ਪਹਿਲਕਦਮੀ ਨੂੰ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਪੱਧਰ 'ਤੇ ਮਾਨਤਾ ਹਾਸਿਲ: ਡਾ. ਬਲਜੀਤ ਕੌਰ

ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ,ਲੁਧਿਆਣਾ ਨੂੰ ਤਾਲਿਬਾਨੀ ਸਜ਼ਾ ਦੇ ਮਾਮਲੇ 'ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਹੁਕਮ ਜਾਰੀ