ਸੁਨਾਮ : ਸ਼ਹੀਦ ਊਧਮ ਸਿੰਘ ਹਾਕੀ ਕਲੱਬ ਸੁਨਾਮ ਦੀ ਹਾਕੀ ਕੋਚ ਗੁਰਪ੍ਰੀਤ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੁਲਵੰਤ ਸਿੰਘ ਕੰਤੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼, ਸੁਨਾਮ ਦੇ ਹਾਕੀ ਐਸਟਰੋਟਰਫ ਵਿਖੇ ਇਕੱਤਰ ਹੋਏ ਹਾਕੀ ਖਿਡਾਰੀਆਂ ਨੇ ਸੁਬੇਗ ਸਿੰਘ ਸਰਪ੍ਰਸਤ, ਕੁਲਵੰਤ ਸਿੰਘ ਕੰਤੀ ਪ੍ਰਧਾਨ ਸਵਰਨ ਸਿੰਘ ਕਾਲੀ ਵਾਈਸ ਪ੍ਰਧਾਨ, ਮੁਖਤਿਆਰ ਸਿੰਘ ਪ੍ਰੋਫੈਸਰ ਜਨਰਲ ਸਕੱਤਰ, ਮਨਿੰਦਰ ਜੋਤ ਸਿੰਘ ਮਿੱਕੀ ਵਾਈਸ ਜਨਰਲ ਸਕੱਤਰ, ਹਾਕਮ ਸਿੰਘ ਖਜਾਨਚੀ, ਹਰਵਿੰਦਰ ਸਿੰਘ ਚੰਦੀ ਵਾਈਸ ਖਜਾਨਚੀ, ਗੁਰਮੀਤ ਸਿੰਘ ਮੀਤਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਇਸ ਮੌਕੇ ( ਸੀਨੀਅਰ ਪਲੇਅਰ) ਨਿਰਮਲ ਸਿੰਘ ਸਰਪੰਚ, ਪ੍ਰਕਾਸ਼ ਸਿੰਘ, ਹਰਪਾਲ ਸਿੰਘ, ਕੁਲਬੀਰ ਸਿੰਘ ਖਾਲਸਾ, ਕਪੂਰ ਸਿੰਘ, ਲਖਵੀਰ ਸਿੰਘ ਮਾਸਟਰ, ਭੁਪਿੰਦਰ ਸਿੰਘ ਮਾਸਟਰ, ਮੈਂਬਰ ਹਰਦੀਪ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਬਿੱਟੂ, ਜਸਪ੍ਰੀਤ ਸਿੰਘ, ਸੁਮਿਤ ਕੁਮਾਰ ਸਤਨਾਮ ਸਿੰਘ, ਰਾਹੁਲ ਕੁਮਾਰ, ਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮਨੀ ਗੋਲਕੀਪਰ, ਨੱਬੂ ਗੋਲਕੀਪਰ, ਪਰਮਿੰਦਰ ਸਿੰਘ ਗੋਲਕੀਪਰ, ਗੌਤਮ ਗੋਲਕੀਪਰ, ਅਭੀਜੀਤ ਸਿੰਘ, ਸ਼ੁਭ ਪ੍ਰੀਤ ਸਿੰਘ, ਦਲਜੀਤ ਸਿੰਘ ਨੀਲੋਵਾਲ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ। ਕਲੱਬ ਦੇ ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਕੰਤੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਹਾਕੀ ਖੇਡ ਵੱਲ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾਣਗੇ ਅਤੇ ਨੇੜ ਭਵਿੱਖ ਵਿੱਚ ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ।