ਨਵੀਂ ਦਿੱਲੀ : ਦੇਸ਼ 'ਚ Black Fungus ਦਾ ਕਹਿਰ ਵਧਦਾ ਜਾ ਰਿਹਾ ਹੈ। ਦਸਣਯੋਗ ਹੈ ਕਿ ਯੂਪੀ-ਦਿੱਲੀ, ਮਹਾਰਾਸ਼ਟਰ, ਰਾਜਸਥਾਨ ਸਣੇ ਦੇਸ਼ ਦੇ ਕਈ ਸੂਬਿਆਂ 'ਚ ਇਸ ਦੇ ਮਰੀਜ਼ ਮਿਲ ਰਹੇ ਹਨ। ਉਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਬਲੈਕ ਫ਼ੰਗਸ ਦੇ ਮਰੀਜ਼ ਮਿਲੇ ਹਨ। ਦੇਸ਼ ਦੇ ਦੋ ਸੂਬਿਆਂ ਨੇ ਇਸ ਨੂੰ ਮਹਾਮਾਹੀ ਐਲਾਨ ਦਿੱਤਾ ਹੈ। ਤੇਲੰਗਾਨਾ ਤੇ ਰਾਜਸਥਾਨ ਨੇ ਇਸ ਨੂੰ ਮਹਾਮਾਰੀ ਐਲਾਨਿਆ ਹੈ। ਤੇਲੰਗਾਨਾ ਸਰਕਾਰ ਨੇ ਇਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਹੁਣ ਸੂਬਿਆਂ 'ਚ ਆਉਣ ਵਾਲੇ ਹਰ ਕੇਸ ਦੀ ਜਾਣਕਾਰੀ ਦੇਣੀ ਪਵੇਗੀ ਤੇ ਸਾਵਧਾਨੀ ਵਰਤਣੀ ਪਵੇਗੀ।
ਇਥੇ ਦਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਰੀਜ਼ ਇਕ ਨਵੀਂ ਤਰ੍ਹਾਂ ਦੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਹਨ। ਕਈ ਕੇਸਾਂ ਵਿਚ ਤਾਂ ਮਰੀਜ਼ਾਂ ਦੀਆਂ ਅੱਖਾਂ ਵੀ ਕੱਢਣੀਆਂ ਪਈਆਂ ਹਨ। ਹੁਣ ਮਾਹਰ ਇਸ ਖੋਜ ਵਿਚ ਜੁਟ ਗਏ ਹਨ ਕਿ ਪਤਾ ਤਾਂ ਲਾਇਆ ਜਾਵੇ ਕਿ ਇਸ Black Fungus ਨਾਂ ਦੀ ਬਿਮਾਰੀ ਦਾ ਕਾਰਨ ਕੀ ਹੈ। ਜਾਣਕਾਰੀ ਮੁਤਾਬਕ ਦੇਸ਼ ਭਰ ਦੇ ਵੱਡੇ ਅਦਾਰਿਆਂ ਦੇ ਡਾਕਟਰਾਂ ਨੇ ਇਸ ਬਿਮਾਰੀ 'ਤੇ ਹੋਏ ਵੈਬਿਨਾਰ 'ਚ ਇਹ ਖ਼ਦਸ਼ਾ ਪ੍ਰਗਟਾਇਆ ਹੈ ਕਿ ਬਲੈਕ ਫੰਗਸ ਪਿੱਛੇ ਕਿਤੇ ਕੋਰੋਨਾ ਤੋਂ ਬਚਾਅ ਲਈ ਕਾਹਲ 'ਚ ਸਪਲਾਈ ਕੀਤੀ ਗਈ ਆਕਸੀਜਨ ਤਾਂ ਜ਼ਿੰਮੇਵਾਰ ਨਹੀਂ ? ਉਨ੍ਹਾਂ ਨੂੰ ਸ਼ੱਕ ਹੈ ਕਿ ਇੰਡਸਟ੍ਰੀਅਲ ਆਕਸੀਜਨ ਦੇਣ 'ਚ ਮਾਪਦੰਡਾਂ ਦੀ ਅਣਦੇਖੀ ਮਰੀਜ਼ਾਂ 'ਤੇ ਭਾਰੀ ਪੈ ਗਈ।