Monday, April 14, 2025

Malwa

ਮਾਤਾ ਕਮਲ ਮੈਨਨ ਨੇ ਸੇਵਾਦਾਰਾਂ ਨੂੰ ਕੰਬਲ ਵੰਡੇ 

January 15, 2025 02:10 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਖਾਲਸ ਪ੍ਰੇਮ ਮਾਰਗ ਸੁਨਾਮ ਵਿਖੇ ਬਿਮਾਰ ਪਸ਼ੂਆਂ ਦੇ ਪਿੰਗਲਵਾੜੇ ਗਊਸ਼ਾਲਾ ਵਿੱਚ ਮਾਘੀ ਦੀ ਸੰਗਰਾਂਦ ਮੌਕੇ ਮਾਤਾ ਕਮਲ ਮੈਨਨ ਦੀ ਅਗਵਾਈ ਵਿੱਚ ਭਜਨ ਅਤੇ ਕੀਰਤਨ ਕੀਤਾ ਗਿਆ। ਇਸ ਮੌਕੇ ਸ੍ਰੀ ਰਾਮ ਜੀ, ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਤੇ ਬੀਬੀਆਂ ਦੀ ਭਜਨ ਮੰਡਲੀ ਨੇ ਬੜੇ ਹੀ ਮਨਮੋਹਕ ਭਜਨ ਗਾਏ। ਜਿਨ੍ਹਾਂ ਨੇ ਦਰਸ਼ਕਾਂ ਨੂੰ  ਨੱਚਣ ਤੇ ਮਜਬੂਰ ਕਰ ਦਿੱਤਾ। ਮਾਤਾ ਕਮਲ ਮੈਨਨ ਕਈ  ਸਾਲਾਂ ਤੋਂ ਲਗਾਤਾਰ ਪ੍ਰਭੂ ਦੀ ਕੀਰਤਨ ਰਾਹੀਂ ਬੰਦਗੀ ਕਰਦੇ ਆ ਰਹੇ ਹਨ ਅਤੇ ਬਹੁਤ ਹੀ ਵੱਡੀ ਧਾਰਮਿਕ ਸ਼ਖ਼ਸੀਅਤ ਦੇ ਮਾਲਕ ਹਨ ਜੋ ਪਰਮਾਤਮਾ ਦੀ ਭਗਤੀ ਵਿੱਚ ਲੀਨ
 ਰਹਿੰਦੇ ਹਨ। ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਅੱਗੇ ਰਹਿੰਦੇ ਹਨ ਉਹ ਇਸ ਪਿੰਗਲਵਾੜੇ ਵਿੱਚ ਵੀ ਗਊਆਂ ਦੀ ਬਹੁਤ ਸੇਵਾ ਕਰਦੇ ਹਨ। ਅਤੇ ਬੀਬੀਆਂ ਨੂੰ ਵੀ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਇਸ ਮੌਕੇ ਮਾਤਾ ਕਮਲ ਮੈਨਨ ਅਤੇ ਕੀਰਤਨ ਮੰਡਲੀ ਵੱਲੋਂ ਗਊ ਸ਼ਾਲਾ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਤੇ ਸੰਸਥਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਸਾਰੋਂ ਨੇ ਮਾਤਾ ਕਮਲ ਮੈਨਨ ਅਤੇ ਸਾਰੀ ਕੀਰਤਨ ਮੰਡਲੀ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ਼ਾਮ ਲਾਲ ਬਾਂਸਲ, ਮੈਨੇਜਰ ਵਿਕਰਮਜੀਤ ਸਿੰਘ ਵਿੱਕੀ, ਕ੍ਰਿਸ਼ਨ ਸੰਦੋਹਾ, ਅਸ਼ੋਕ ਜਿੰਦਲ, ਰਸਵੀਰ ਸਿੰਘ, ਡਾਕਟਰ ਗਗਨਦੀਪ ਸਿੰਘ, ਜਗਦੀਸ਼ ਲਾਲ, ਪ੍ਰਦੀਪ ਮੈਨਨ, ਸ੍ਰੀਮਤੀ ਸੰਤੋਸ਼, ਬਿਟੀ, ਸਰੋਜ, ਪੁਸ਼ਪਾ, ਸੁਨੀਤਾ, ਸਰੋਜ ਦੇਵੀ, ਦਰਸ਼ਨਾਂ ਦੇਵੀ, ਊਸ਼ਾ ਰਾਣੀ, ਲਾਜਵੰਤੀ, ਕਾਜਲ ਰਾਣੀ, ਸੱਤਿਆ ਦੇਵੀ, ਊਸ਼ਾ ਸ਼ਰਮਾ, ਭੋਲੀ ਰਾਣੀ, ਕਮਲੇਸ਼ ਦੇਵੀ, ਅਨੀਤਾ ਰਾਣੀ, ਸ਼ੀਲਾ ਰਾਣੀ, ਲਕਸ਼ਮੀ ਦੇਵੀ, ਮਮਤਾ ਰਾਣੀ, ਅੰਜਨਾ,ਕੰਚਨ, ਸ਼ਕੁੰਤਲਾ ਦੇਵੀ, ਵਰਖਾ ਦੇਵੀ, ਬੰਦਨਾ ਰਾਣੀ, ਊਸ਼ਾ ਦੇਵੀ, ਬੀਨਾ ਦੇਵੀ, ਕਾਂਤਾ ਦੇਵੀ ਸਮੇਤ ਭਾਰੀ ਗਿਣਤੀ ਵਿੱਚ ਬੀਬੀਆਂ ਅਤੇ ਸੇਵਾਦਾਰ ਹਾਜ਼ਰ ਸਨ।

Have something to say? Post your comment