Sunday, February 09, 2025

Malwa

ਦਲਿਤਾਂ ਨਾਲ ਧੱਕਾ ਬਰਦਾਸ਼ਤ ਨਹੀਂ : ਛਾਜਲੀ 

January 17, 2025 06:53 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਪੰਜਾਬ ਅੰਦਰ ਦਲਿਤਾਂ ਨਾਲ ਕਥਿਤ ਧੱਕੇਸ਼ਾਹੀ ਦੀਆਂ ਘਟਨਾਵਾਂ ਆਮ ਦੇਖਣ ਨੂੰ ਮਿਲ ਰਹੀਆਂ ਹਨ,ਅਜਿਹੀ ਹੀ ਇੱਕ ਘਟਨਾ ਸੁਨਾਮ ਨੇੜਲੇ ਪਿੰਡ ਮਰਦਖੇੜਾ ਵਿਖੇ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਪਿੰਡ ਮਰਦਖੇੜਾ ਵਿਖੇ ਕੁੱਝ ਇੱਕ ਬਾਰਸੂਖ਼ ਵਿਅਕਤੀਆਂ ਵੱਲੋਂ ਦਲਿਤ ਭਾਈਚਾਰੇ ਨਾਲ ਸਬੰਧਿਤ ਲੋਕਾਂ ਦੇ ਘਰਾਂ ਨੂੰ ਜਾਂਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਬੀ ਡੀ ਪੀ ਓ ਸੁਨਾਮ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੋਬਿੰਦ ਛਾਜਲੀ ਨੇ ਕਿਹਾ ਕਿ ਬਦਲਾਅ ਦੇ ਨਾਂਅ ਹੇਠ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਦਲਿਤ ਸਮਾਜ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਮਜ਼ਦੂਰਾਂ ਦੇ ਘਰਾਂ ਦਾ ਰਸਤਾ ਬੰਦ ਕਰਨ ਵਾਲੇ ਵਿਅਕਤੀ ਦੇ ਖਿਲਾਫ ਐਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਕਰਨ ਲਈ ਪੁਲਿਸ ਚੌਂਕੀ ਮਹਿਲਾ ਦੇ ਖਿਲਾਫ ਜਲਦੀ ਹੀ ਐਕਸ਼ਨ ਉਲੀਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਡੀਪੀਓ ਸੁਨਾਮ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਪੀੜਤ ਪਰਿਵਾਰ ਦੇ ਮੈਂਬਰ ਬਲਜੀਤ ਸਿੰਘ, ਕਿਰਨਦੀਪ ਕੌਰ, ਅਮਰਜੀਤ ਕੌਰ, ਪੱਪੀ ਸਿੰਘ ਆਦਿ ਹਾਜ਼ਰ ਸਨ।

Have something to say? Post your comment

 

More in Malwa

ਕਿਸਾਨਾਂ ਦੀਆਂ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਨਹੀਂ ਹੋਣ ਦਿਆਂਗੇ : ਚੱਠਾ 

ਦਿੱਲੀ ਦੇ ਵੋਟਰਾਂ ਨੇ ਝੂਠ ਤੇ ਫ਼ਰੇਬ ਹਰਾਇਆ : ਦਾਮਨ ਬਾਜਵਾ 

ਗੱਡੀਆਂ 'ਤੇ ਬੱਤੀ ਅਤੇ ਕਾਲੀ ਫਿਲਮ ਲਗਾਉਣ ਸਬੰਧੀ ਪਾਬੰਦੀ ਦੇ ਹੁਕਮ ਜਾਰੀ

ਡਾ. ਸੁਨੀਲ ਕੁਮਾਰ ਸਿੰਗਲਾ ਦਾ 28ਵੀਂ ਪੰਜਾਬ ਸਾਇੰਸ ਕਾਂਗਰਸ ਵਿੱਚ ਇੰਜੀਨੀਅਰ ਗੁਰਚਰਨ ਸਿੰਘ ਓਰੇਸ਼ਨ ਪੁਰਸਕਾਰ ਨਾਲ ਸਨਮਾਨ

ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਨੀਤੀ ਬੂਰੀ ਤਰ੍ਹਾਂ ਨਾਲ ਹੋਈ ਫੇਲ੍ਹ : ਹਰਚੰਦ ਸਿੰਘ ਬਰਸਟ

ਆਰਥਿਕਤਾ ਦੇ ਝੰਬੇ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ 

ਕੈਨੇਡਾ ਤੋਂ ਭਾਰਤ ਪੁੱਜੀ ਪਵਨਦੀਪ ਦੀ ਮ੍ਰਿਤਕ ਦੇਹ 

ਕਿਸਾਨਾਂ ਨੇ ਜ਼ਮੀਨ ਬਚਾਓ ਸੰਗਰਾਮ ਨੂੰ ਲੈਕੇ ਵਿੱਢੀ ਲਾਮਬੰਦੀ 

ਵਿਧਾਇਕ ਸ੍ਰ: ਗੁਰਦੇਵ ਸਿੰਘ ਦੇਵ ਮਾਨ ਨੇ ਦਿਹਾਤੀ ਖੇਤਰਾਂ 'ਚ ਚੱਲ ਰਹੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ

ਨਮੋਲ ਵਿਖੇ ਤੇਲ ਪਾਈਪ ਲਾਈਨ ਕੱਢਣ ਤੇ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ, ਤਲਖ਼ੀ