ਸੁਨਾਮ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਦਾ ਸੁਨਾਮ ਵਿੱਚ ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਦੀ ਅਗਵਾਈ ਹੇਠ ਜਸ਼ਨ ਮਨਾਇਆ ਗਿਆ। ਇਸ ਦੌਰਾਨ ਮਠਿਆਈਆਂ ਵੰਡੀਆਂ ਗਈਆਂ। ਭਾਜਪਾ ਆਗੂ ਦਾਮਨ ਬਾਜਵਾ ਨੇ ਆਖਿਆ ਕਿ ਦਿੱਲੀ ਦੇ ਵੋਟਰਾਂ ਨੇ ਝੂਠ ਅਤੇ ਫ਼ਰੇਬ ਨੂੰ ਹਰਾਇਆ ਹੈ। ਝੂਠ ਬੋਲ ਕੇ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਆਖ਼ਰ ਲੋਕਾਂ ਨੇ ਭਾਜਪਾ 'ਤੇ ਭਰੋਸਾ ਪ੍ਰਗਟ ਕਰਕੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਜਨਤਾ ਜਲਦੀ ਹੀ ਝੂਠ ਦਾ ਪਰਦਾਫਾਸ਼ ਕਰੇਗੀ। ਪੰਜਾਬ ਦੇ ਲੋਕ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾਉਣਗੇ। ਦਾਮਨ ਬਾਜਵਾ ਨੇ ਕਿਹਾ ਕਿ ਦਿੱਲੀ ਦੀ ਜਿੱਤ ਦਾ ਅਸਰ ਪੂਰੇ ਦੇਸ਼ 'ਚ ਦੇਖਣ ਨੂੰ ਮਿਲੇਗਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਖੇਰਾ, ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਸ਼ੇਰਵਿੰਦਰ ਸਿੰਘ ਰਵੀ, ਭਾਜਪਾ ਮੰਡਲ ਪ੍ਰਧਾਨ ਰਾਜੀਵ ਮੱਖਣ, ਦਰਸ਼ਨ ਸਿੰਘ ਨਮੋਲ ਸਰਪੰਚ, ਅਵਤਾਰ ਸਿੰਘ ਬਹਾਦਰਪੁਰ, ਮਾਲਵਿੰਦਰ ਸਿੰਘ ਗੋਲਡੀ, ਰਜ਼ਤ ਸ਼ਰਮਾ, ਮੋਹਿਤ, ਹਿੰਮਤ ਸਿੰਘ ਬਾਜਵਾ, ਨਵਦੀਪ ਸਿੰਘ ਤੋਗਾਵਾਲ, ਬਲਵੀਰ ਸਿੰਘ ਤੋਲਾਵਾਲ, ਅੰਮ੍ਰਿਤ ਬਿਸ਼ਨਪੁਰਾ, ਸੁੱਖੂ ਬਿਸ਼ਨਪੁਰਾ ਆਦਿ ਹਾਜ਼ਰ ਸਨ।