ਚੰਡੀਗੜ੍ਹ : ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਨੇ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਤੁਰੰਤ ਅਤੇ ਪਾਰਦਰਸ਼ੀ ਹੱਲ ਲਈ 17 ਜਨਵਰੀ ਨੂੰ ਇੰਜੀਨੀਅਰ ਰਾਕੇਸ਼ ਕੁਮਾਰ ਖੰਨਾ ਨੂੰ ਬਿਜਲੀ ਲੋਕਪਾਲ ਨਿਯੁਕਤ ਕੀਤਾ। ਬਿਜਲੀ ਵੰਡ ਖੇਤਰ ਵਿਚ 25 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਸ੍ਰੀ ਖੰਨਾ ਨੇ ਇਸ ਜਿਮੇਵਾਰੀ ਨੂੰ ਖਪਤਕਾਰ ਸਮਸਿਆਵਾਂ ਦੇ ਹੱਲ ਦਾ ਇਕ ਮਹਤੱਵਪੂਰਨ ਮੌਕਾ ਦਸਿਆ।
ਐਚਈਆਰਸੀ ਨੇ ਖਪਤਕਾਰਾਂ ਦੀ ਸ਼ਿਕਾਇਤਾਂ ਦੇ ਹੱਲ ਲਈ ਤਿੰਨ ਪੱਧਰਾਂ ਦੀ ਮਜਬੂਤ ਪ੍ਰਣਾਲੀ ਬਣਾਈ ਹੈ। ਜਿਸ ਦੇ ਤਹਿਤ 1 ਲੱਖ ਰੁਪਏ ਤੱਕ ਦੇ ਵਿਵਾਦ ਸਰਕਲ ਪੱਧਰ 'ਤੇ 21 ਸੀਜੀਆਰਐਫ ਰਾਹੀਂ ਹੱਲ ਕੀਤੇ ਜਾਂਦੇ ਹਨ। 1-3 ਲੱਖ ਰੁਪਏ ਦੇ ਵਿਵਾਦ ਚਾਰ ਜੋਨਲ ਸੀਜੀਆਰਐਫ ਵਿਚ ਸੁਣੇ ਜਾਂਦੇ ਹਨ। 3 ਲੱਖ ਤੋਂ ਵੱਧ ਦੇ ਵਿਵਾਦ ਦੋ ਕਾਰਪੋਰੇਟ ਸੀਜੀਆਰਐਫ (ਪੰਚਕੂਲਾ ਅਤੇ ਗੁਰੂਗ੍ਰਾਮ) ਵੱਲੋਂ ਨਿਪਟਾਏ ਜਾਂਦੇ ਹਨ।
ਸੀਜੀਆਰਐਫ ਦੇ ਫੈਸਲੇ ਤੋਂ ਅਸੰਤੁਸ਼ਟ ਖਪਤਕਾਰ ਆਪਣੀ ਸ਼ਿਕਾਇਤਾਂ ਬਿਜਲੀ ਲੋਕਪਾਲ ਦੇ ਸਾਹਮਣੇ ਪੇਸ਼ ਕਰ ਸਕਦੇ ਹਨ।
ਐਚਈਆਰਸੀ ਦੇ ਚੇਅਰਮੈਨ ਨੰਦ ਲਾਲ ਸ਼ਰਮਾ ਅਤੇ ਮੈਂਬਰ ਮੁਕੇਸ਼ ਗਰਗ ਦੇ ਨਿਰਦੇਸ਼ ਹਨ ਕਿ ਖਪਤਕਾਰ ਸ਼ਿਕਾਇਤਾਂ ਦਾ ਹੱਲ ਸਮੇਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਯਕੀਨੀ ਕੀਤਾ ਜਾਵੇ।
ਇਹ ਪਹਿਲ ਹਰਿਆਣਾ ਦੇ ਬਿਜਲੀ ਖਪਤਕਾਰਾਂ ਲਈ ਇਕ ਇਤਿਹਾਸਕ ਕਦਮ ਹੈ। ਐਚਈਆਰਸੀ ਦੀ ਇਹ ਪ੍ਰਤੀਬੱਧਤਾ ਪਾਰਦਰਸ਼ਿਤਾ, ਜਵਾਬਦੇਹੀ ਅਤੇ ਖਪਤਕਾਰ ਸੰਤੁਸ਼ਟੀ ਨੂੰ ਪ੍ਰਾਥਮਿਕਤਾ ਦੇ ਕੇ ਸੂਬੇ ਦੀ ਬਿਜਲੀ ਸੇਵਾਵਾਂ ਵਿਚ ਸੁਧਾਰ ਦਾ ਆਧਾਰ ਬਣੇਗੀ।