Friday, April 25, 2025

Haryana

ਐਚਈਪੀਬੀ ਨੇ ਸੂਬੇ ਵਿੱਚ ਮੈਡੀਕਲ ਲਿਕਵਿਡ ਆਕਸੀਜਨ ਪਲਾਂਟ ਸਥਾਪਿਤ ਕਰਨ ਲਈ 37.86 ਕਰੋੜ ਰੁਪਏ ਦੇ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਨੂੰ ਪ੍ਰਦਾਨ ਕੀਤੀ ਮੰਜੂਰੀ

April 22, 2025 07:10 PM
SehajTimes

ਨਵੇਂ ਪ੍ਰੋਜੈਕਟਸ ਨਾਲ ਜੁੜੇ ਪੈਮਾਨੇ 'ਤੇ ਨਿਵੇਸ਼ ਨੂੰ ਮਿਲੇਗਾ ਪ੍ਰੋਤਸਾਹਨ, ਸਥਾਨਕ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੀ ਹੋਣ ਸ੍ਰਿਜਤ - ਮੁੱਖ ਮੰਤਰੀ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਜਿਲ੍ਹਾ ਝੱਜਰ ਵਿੱਚ ਹਰਿਆਣਾ ਦਾ ਪਹਿਲਾ ਮੈਡੀਕਲ ਲਿਕਵਿਡ ਆਕਸੀਜਨ ਪਲਾਂਟ ਅਤੇ ਜਿਲ੍ਹਾ ਅੰਬਾਲਾ ਵਿੱਚ ਕੈਪਟਿਵ ਸੋਲਰ ਪਾਵਰ ਪਲਾਂਟ ਦੀ ਸਥਾਪਨਾ ਲਈ ਮੈਸਰਸ ਵਾਯੂ ਪ੍ਰੋਡਕਸਟ ਪ੍ਰਾਈਵੇਟ ਲਿਮੀਟੇਡ ਨੂੰ 37 ਕਰੋੜ 68 ਲੱਖ ਰੁਪਏ ਦੇ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ।

ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਪ੍ਰਬੰਧਿਤ ਕੀਤੀ ਗਈ ਹਰਿਆਣਾ ਉਦਮ ਪ੍ਰੋਤਸਾਹਨ ਬੋਰਡ (ਐਚਈਪੀਬੀ) ਦੀ 17ਵੀਂ ਮੀਟਿੰਗ ਦੌਰਾਨ ਇਹ ਮੰਜੂਰੀ ਪ੍ਰਦਾਨ ਕੀਤੀ ਗਈ।

ਇਸ ਪਰਿਯੋਜਨਾ ਲਈ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਨੁੰ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਦੀ ਅਗਵਾਈ ਹੇਠ ਕਾਰਜਕਾਰੀ ਅਧਿਕਾਰ ਪ੍ਰਾਪਤ ਕਮੇਟੀ (ਈਈਸੀ) ਦੀ ਸਿਫਾਰਿਸ਼ ਦੇ ਆਧਾਰ 'ਤੇ ਐਚਈਪੀਬੀ ਵੱਲੋਂ ਅਨੁਮੋਦਿਤ ਕੀਤਾ ਗਿਆ ਹੈ। ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਰਹੇ।

ਮੀਟਿੰਗ ਵਿੱਚ ਮਹਤੱਵਪੂਰਣ ਪ੍ਰੋਜੈਕਟਸ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਰਸਾਇਨ ਅਤੇ ਪਟਰੋਕੈਮੀਕਲਸ ਖੇਤਰ ਵਿੱਚ ਇਸ ਪਰਿਯੋਜਨਾ ਦੀ ਸਥਾਪਨਾ ਨਾਲ ਨਾ ਸਿਰਫ ਰਾਜ ਵਿੱਚ ਮਹਤੱਵਪੂਰਣ ਨਿਵੇਸ਼ ਖਿੱਚ ਹੋਵੇਗਾ, ਸਗੋ ਸਥਾਨਕ ਨੌਜੁਆਨਾਂ ਲਈ ਰੁ੧ਗਾਰ ਦੇ ਅਨੇਕ ਮੌਕੇ ਵੀ ਪੈਦਾ ਹੋਣਗੇ, ਜਿਸ ਨਾਲ ਰਾਜ ਦੀ ਅਰਥਵਿਵਸਥਾ ਮਜਬੂਤ ਹੋਵੇਗੀ।

ਇਸ ਪਰਿਯੋਜਨਾ ਤਹਿਤ ਕੁੱਲ 125.49 ਕਰੋੜ ਰੁਪਏ ਦੇ ਨਿਵੇਸ਼ ਵਿੱਚੋ 72.24 ਕਰੋੜ ਰੁਪਏ ਦੀ ਰਕਮ ਮੈਡੀਕਲ ਲਿਕਵਿਡ ਆਕਸੀਜਨ ਪਲਾਂਟ ਲਈ ਜਦੋਂ ਕਿ 48.25 ਕਰੋੜ ਰੁਪਏ ਕੈਪਟਿਵ ਸੋਲਰ ਪਾਵਰ ਪਲਾਂਟ ਵਿੱਚ ਨਿਵੇਸ਼ ਕੀਤੇ ਜਾਣਗੇ। ਇਹ ਹਰਿਆਣਾ ਦਾ ਪਹਿਲਾ ਮੈਡੀਕਲ ਲਿਕਵਿਡ ਆਕਸੀਜਨ ਪਲਾਂਟ ਹੋਵੇਗਾ, ਜਿਸ ਨਾਲ ਸੂਬੇ ਵਿੱਚ ਲਗਭਗ 100 ਰੁਜਗਾਰ ਦੇ ਮੌਕੇ ਸ੍ਰਿਜਤ ਹੋਣਗੇ।

ਬੋਰਡ ਨੇ ਮੈਸਰਸ ਏਟੀਐਲ ਬੈਟਰੀ ਟੈਕਨਾਲੋਜੀ (ਇੰਡੀਆ) ਪ੍ਰਾਈਵੇਟ ਲਿਮੀਟੇਡ ਲਈ ਨਿਵੇਸ਼ ਸਮੇਂ ਸੀਮਾ ਨੂੰ ਤਿੰਨ ਸਾਲ ਤੋਂ ਅੱਗੇ ਵਧਾਉਣ ਦੇ ਪ੍ਰਸਤਾਵ ਨੁੰ ਵੀ ਮੰਜੂਰੀ ਪ੍ਰਦਾਨ ਕੀਤੀ। ਇਹ ਕੰਪਨੀ ਹਰਿਆਣਾ ਦੇ ਨੁੰਹ ਜਿਲ੍ਹੇ ਦੇ ਆਈਐਮਟੀ ਸੋਹਨਾ ਵਿੱਚ ਲਿਥਿਅਮ-ਆਇਨ ਸੈਲ/ਬੈਟਰੀ ਦੇ ਨਿਰਮਾਣ ਲਈ ਇੱਕ ਮੇਗਾ ਪਰਿਯੋਜਨਾ ਸਥਾਪਿਤ ਕਰ ਰਹੀ ਹੈ, ਜਿਸ ਵਿੱਚ ਦੋ ਪੜਾਆਂ ਵਿੱਚ ਕੁੱਲ 7,083 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਪਰਿਯੋਜਨਾ ਤਹਿਤ ਪਹਿਲੇ ਪੜਾਅ ਵਿੱਚ 3,595 ਕਰੋੜ ਰੁਪਏ ਅਤੇ ਦੂ੧ੇ ਪੜਾਅ ਵਿੱਚ 3,488 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ, ਜਿਸ ਨਾਲ 6,700 ਤੋਂ ਵੱਧ ਸਥਾਨਕ ਲੋਕਾਂ ਲਈ ਰੁਜਗਾਰ ਦੇ ਮੌਕੇ ਪੈਦਾ ਹੋਣਗੇ।

ਇਸ ਤੋਂ ਇਲਾਵਾ, ਬੋਰਡ ਨੇ ਮੈਸਰਸ ਪੈਨਾਸੋਨਿਕ ਇੰਡੀਆ ਪ੍ਰਾਈਵੇਟ ਲਿਮੀਟੇਡ ਲਈ ਮੂਲ ਰੂਪ ਨਾਲ ਮੰਜੁਰੀ 25.58 ਕਰੋੜ ਰੁਪਏ ਦੇ ਪ੍ਰੋਤਸਾਹਨ ਦੇ ਵਿਸ਼ੇਸ਼ ਪੈਕੇਜ ਨੁੰ ਮੈਸਰਸ ਪੈਨਾਸੋਨਿਕ ਲਾਇਫ ਸਾਲੀਯੂਸ਼ਨ ਇੰਡੀਆ ਪ੍ਰਾਈਵੇਟ ਲਿਮੀਟੇਡ ਨੂੰ ਟ੍ਰਾਂਸਫਰ ਕਰਨ ਅਤੇ ਜਾਰੀ ਕਰਨ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ। ਇਸ ਦੇ ਤਹਿਤ ਝੱਜਰ ਜਿਲ੍ਹੇ ਦੇ ਬੀੜ-ਦਾਦਰੀ ਪਿੰਡ ਦੇ ਟੈਕਨੋਪਾਰਕ ਵਿੱਚ ਮੇਗਾ ਪ੍ਰੋਜੈਕਟ ਸਥਾਪਿਤ ਕੀਤਾ ਜਾਵੇਗਾ, ਜਿੱਥੇ ਰੇਫ੍ਰਿਜਰੇਟਰ ਨਿਰਮਾਣ ਦੇ ਲਈ 114 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਤੋਂ 150 ਤੋਂ ਵੱਧ ਲੋਕਾਂ ਨੂੰ ਰੁ੧ਗਾਰ ਦੇ ਮੌਕੇ ਉਪਲਬਧ ਹੋਣਗੇ।

ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਡੀ. ਸੁਰੇਸ਼ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Have something to say? Post your comment

 

More in Haryana

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕੀਤਾ ਕਰਨਾਲ ਵਿੱਚ ਆਂਗਨਵਾੜੀ ਕੇਂਦਰ ਦਾ ਅਚਾਨਕ ਨਿਰੀਖਣ

ਕਿਸਾਨਾਂ ਦੀ ਆਮਦਨ ਵਿੱਚ ਇਜਾਫੇ ਲਈ ਵਧਾਉਣੀ ਹੋਵੇਗੀ ਪੈਦਾਵਾਰ : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ

ਕੈਬੀਨੇਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਬਾਲਾਵਾਸ ਪਿੰਡ ਵਿੱਚ 681.65 ਲੱਖ ਰੁਪਏ ਦੀ ਲਾਗਤ ਵਾਲੀ ਪੀਣ ਦੇ ਪਾਣੀ ਦੀ ਪਰਿਯੋਜਨਾ ਦਾ ਕੀਤਾ ਉਦਘਾਟਨ

ਧਰਮ ਅਤੇ ਸਮਾਜ ਦੀ ਰੱਖਿਆ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨ ਕੀਤਾ ਸਾਰਾ ਵੰਸ਼ : ਨਾਇਬ ਸਿੰਘ ਸੈਣੀ

ਇੱਕ ਚੰਗੀ ਵਿਧਾਈ ਡਰਾਫਟ ਨਾ ਸਿਰਫ ਮੌਜੂਦਾ ਸਮਸਿਆਵਾਂ ਦਾ ਹੱਲ ਕਰਦਾ ਹੈ, ਸਗੋ ਸਮਾਜ ਨੂੰ ਪ੍ਰਗਤੀ ਦੀ ਦਿਸ਼ਾ ਵਿੱਚ ਵੀ ਲੈ ਜਾਂਦਾ ਹੈ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਕਦਮ, ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤਾ 200 ਬੈਡ ਦੇ ਹਸਪਤਾਲ ਦੀ ਜਮੀਨ ਦਾ ਨਿਰੀਖਣ

ਕਿਸਾਨਾਂ ਦੀ ਉਪਜ ਦਾ ਜਲਦੀ ਤੋਂ ਜਲਦੀ ਹੋਵੇ ਉਠਾਨ ਅਤੇ ਭੁਗਤਾਨ : ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ

ਹਰਿਆਣਾ ਅਤੇ ਇਜਰਾਇਲ ਨੇ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਦੇ ਲਈ ਪੇਸ਼ ਕੀਤਾ ਸਾਂਝਾ ਦ੍ਰਿਸ਼ਟੀਕੋਣ

ਹਰਿਆਣਾ ਨੂੰ ਮਿਲਿਆ ਬੱਚਿਆਂ ਦੇ ਆਧਾਰ ਨਾਮਜਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਦਾ ਪੁਰਸਕਾਰ

ਸਰਕਾਰੀ ਸਕੂਲਾਂ ਵਿੱਚ ਪੜਣ ਵਾਲੇ ਵਿਦਿਆਰਥੀਆਂ ਨੂੰ 15 ਅਪ੍ਰੈਲ ਤੱਕ ਮਿਲਣਗੀਆਂ ਕਿਤਾਬਾਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ