ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਦਾ ਖ਼ਤਰਾ ਪੂਰੇ ਜੋਬਣ ਉਤੇ ਹੈ ਅਤੇ ਇਸ ਦੇ ਨਾਲ ਨਾਲ Black Fungus ਦਾ ਕਹਿਰ ਵੀ ਪਿਛਲੇ ਕਈ ਦਿਨਾਂ ਤੋ ਜਾਰੀ ਹੈ । ਇਸੇ ਦਰਮਿਆਨ ਹੁਣ ਕਈ ਥਾਵਾਂ ਉਤੋਂ White Fungus ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਦੇ ਹੈਲਥ ਸਿਸਟਮ ਦੇ ਦਰਪੇਸ਼ ਇੱਕ ਨਵੀਂ ਚੁਣੌਤੀ ਫੰਗਲ ਇਨਫੈਕਸ਼ਨ ਦੇ ਰੂਪ ਵਿੱਚ ਮੂੰਹ ਪਾੜ ਕੇ ਆਣ ਖੜ੍ਹੀ ਹੋ ਗਈ ਹੈ। ਮਿਲ ਰਹੀਆਂ ਖ਼ਬਰਾਂ ਮੁਤਾਬਕ ਹਾਲਾਂਕਿ ਇਸ ਗੱਲ ਦੀ ਕੋਈ ਅਧਿਕਾਰਿਤ ਪੁਸ਼ਟੀ ਹਾਲੇ ਨਹੀਂ ਹੋਈ ਹੈ ਪਰ ਮੀਡੀਆ ਰਿਪੋਰਟਾਂ ਅਨੁਸਾਰ ਬਿਹਾਰ ਵਿੱਚ ਕੁਝ ਮਰੀਜ਼ਾਂ ਵਿੱਚ ਵ੍ਹਾਈਟ ਫੰਗਲ ਇਨਫੈਕਸ਼ਨ ਦੇਖੀ ਗਈ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਵ੍ਹਾਈਟ ਫੰਗਲ ਬਲੈਕ ਨਾਲੋਂ ਜ਼ਿਆਦਾ ਘਾਤਕ ਹੈ। ਫੰਗਸ ਦਾ ਰੰਗ ਉਸ ਦੇ ਵਿਕਾਸ ਤੇ ਨਿਰਭਰ ਕਰਦਾ ਹੈ ਅਤੇ ਸਿੱਲ੍ਹੀਆਂ ਥਾਵਾਂ 'ਤੇ ਫੰਗਸ ਲੱਗਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਜਾਣਕਾਰੀ ਮੁਤਾਬਕ ਦੇਸ਼ ਵਿੱਚ ਜਿੱਥੇ ਬਲੈਕ ਫੰਗਲ ਦੇ ਕੇਸ ਲਗਾਤਾਰ ਵਧ ਰਹੇ ਹਨ। ਕੋਰੋਨਾ ਮਰੀਜ਼ਾਂ ਵਿੱਚ ਕਾਲ਼ੀ ਫੰਗਲ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੇ ਕੁਝ ਜਿਲ੍ਹਿਆਂ ਵਿੱਚ ਰਿਪੋਰਟ ਕੀਤੀ ਗਈ ਸੀ ਪਰ ਹੁਣ ਇਹ ਹੋਰ ਵੀ ਕਈ ਸੂਬਿਆਂ ਵਿੱਚ ਫੈਲ ਚੁੱਕੀ ਹੈ। ਜਿਵੇਂ- ਕਰਨਾਟਕ, ਉੱਤਰਾਖੰਡ, ਤੇਲੰਗਾਨਾ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਹਰਿਆਣਾ, ਬਿਹਾਰ ਅਤੇ ਪੰਜਾਬ ਆਦਿ। ਮਹਾਰਸ਼ਟਰ ਵਿੱਚ ਜਿੱਥੇ ਕੋਰੋਨਾ ਤੋਂ ਠੀਕ ਹੋਏ 1500 ਮਰੀਜ਼ਾਂ ਵਿੱਚ ਬਲੈਕ ਫੰਗਲ ਸਾਹਮਣੇ ਆਈ ਸੀ ਉੱਥੇ ਇਸ ਨਾਲ 90 ਜਾਨਾਂ ਜਾ ਚੁੱਕੀਆਂ ਹਨ। ਇਸੇ ਸਬੰਧ ਵਿਚ ਹਰਿਆਣੇ ਤੋਂ ਬਾਅਦ ਪੰਜਾਬ ਨੇ ਬਲੈਕ ਫੰਗਲ ਨੂੰ ਨੋਟੀਫਾਈਏਬਲ ਡਿਜ਼ੀਜ਼ ਘੋਸ਼ਿਤ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸੂਬੇ ਦੇ ਹਰੇਕ ਹਸਪਤਾਲ ਵਿੱਚ ਐਂਟੀ-ਫੰਗਲ ਦਵਾਈਆਂ ਦੀ ਸਪਲਾਈ ਯਕੀਨੀ ਬਣਾਈ ਜਾਵੇ।