ਸੁਨਾਮ : ਲੁਧਿਆਣਾ ਦੇ ਮਾਂ ਬਗਲਾ ਮੁਖੀ ਮੰਦਿਰ ਵਿਖੇ ਮਹੰਤ ਪਰਵੀਨ ਚੌਧਰੀ ਦੀ ਦੇਖ-ਰੇਖ ਹੇਠ 225 ਘੰਟੇ ਨਿਰੰਤਰ ਅਖੰਡ ਮਹਾਂ ਯੱਗ ਆਯੋਜਿਤ ਕੀਤਾ ਜਾ ਰਿਹਾ ਜਿਸ ਦੇ ਸਬੰਧ ਵਿੱਚ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਰਾਸ਼ਟਰੀ ਉਪ ਪ੍ਰਧਾਨ ਪ੍ਰਦੀਪ ਮੈਨਨ ਨੂੰ ਸੱਦਾ ਪੁੱਤਰ ਦੇਣ ਲਈ ਪੰਡਿਤ ਸੰਦੀਪ ਜੋਸ਼ੀ ਅਤੇ ਪੰਡਿਤ ਸਾਹਿਲ ਸ਼ਰਮਾ ਬ੍ਰਾਹਮਣ ਵਿਦਵਾਨਾਂ ਦੇ ਨਾਲ ਸੁਨਾਮ ਪਹੁੰਚੇ। ਇਹ ਯੱਗ 30 ਜਨਵਰੀ ਤੋਂ 8 ਫਰਵਰੀ ਤੱਕ ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਮਾਂ ਬਗਲਾ ਮੁਖੀ ਦੇ ਵਿਸ਼ਾਲ ਮੰਦਿਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਵਾਤਾਵਰਣ ਸ਼ੁੱਧੀ ਦੇ ਨਾਲ ਨਾਲ ਇਨਸਾਨਾਂ ਦੀ ਹਾਜਰੀ ਲੱਗਣ ਨਾਲ ਅਨੇਕਾਂ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬ੍ਰਾਹਮਣ ਸਭਾ ਨੰਦਲਾਲ ਸ਼ਰਮਾ ਨੇ ਕਿਹਾ ਕਿ ਬ੍ਰਾਹਮਣ ਸਭਾ ਸੁਨਾਮ ਹਮੇਸ਼ਾ ਤਨ, ਮਨ ਅਤੇ ਧਨ ਨਾਲ ਸਨਾਤਨ ਕਾਰਜਾਂ ਦਾ ਸਮਰਥਨ ਕਰਦੀ ਆ ਰਹੀ ਹੈ ਅਤੇ ਭਗਵਾਨ ਪਰਸ਼ੂਰਾਮ ਦੀ ਕਿਰਪਾ ਨਾਲ ਇਹ ਜਾਰੀ ਰੱਖਣ ਦੀ ਇੱਛਾ ਹੈ। ਇਸ ਸਮੇਂ ਰਾਮਪਾਲ ਸ਼ਰਮਾ, ਸੁਪਿੰਦਰ ਭਾਰਦਵਾਜ, ਸੇਵਾਮੁਕਤ ਜੂਨੀਅਰ ਇੰਜੀਨੀਅਰ ਸੱਤ ਭੂਸ਼ਣ ਸ਼ਰਮਾ ,ਠਾਕੁਰ ਸ਼ਰਮਾ, ਮੋਹਨ ਸ਼ਰਮਾ, ਬ੍ਰਿਜ ਲਾਲ ਸ਼ਰਮਾ, ਸੰਜੀਵ ਭਾਰਦਵਾਜ ਹੋਰਨਾਂ ਬ੍ਰਾਹਮਣ ਸਾਥੀਆਂ ਨਾਲ ਪਹੁੰਚਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਰਾਸ਼ਟਰੀ ਉਪ ਪ੍ਰਧਾਨ ਪ੍ਰਦੀਪ ਮੈਨਨ ਦੀ ਅਗਵਾਈ ਹੇਠ ਬ੍ਰਾਹਮਣ ਸਭਾ ਦੇ ਮੈਂਬਰ ਧਾਰਮਿਕ ਸਮਾਗਮਾਂ ਵਿੱਚ ਲੱਗੇ ਹੋਏ ਹਨ ਅਜਿਹੇ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ।