ਸੁਨਾਮ : ਟ੍ਰੈਫਿਕ ਪੁਲਿਸ ਸੁਨਾਮ ਵੱਲੋਂ ਟ੍ਰੈਫਿਕ ਮਾਰਸ਼ਲ ਟੀਮ ਦੇ ਸਹਿਯੋਗ ਨਾਲ "ਰੋਡ ਸੇਫਟੀ ਮਹੀਨਾ " ਤਹਿਤ ਇੱਕ 'ਸਾਈਕਲ ਰੈਲੀ 'ਕਰਵਾਈ ਗਈ | ਇਸ ਮੌਕੇ ਟ੍ਰੈਫਿਕ ਇੰਚਾਰਜ ਨਿਰਭੈ ਸਿੰਘ ਵੱਲੋਂ ਦੱਸਿਆ ਗਿਆ ਕੇ ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਹੈ| ਇਸ ਰੈਲੀ ਨੂੰ ਸਰਕਾਰੀ ਮਿਡਲ ਸਕੂਲ ਮੋਰਾਂਵਾਲੀ ਤੋਂ ਸਕੂਲ ਮੁਖੀ ਮੈਡਮ ਸਰੋਜ ਅਤੇ ਅਕਾਸ਼ਦੀਪ (ਹੈੱਡ ਟੀਚਰ ਸ.ਪ੍ਰ.ਸ. ਮੋਰਾਂਵਾਲੀ) ਵੱਲੋਂ ਝੰਡੀ ਦੇਕੇ ਰਵਾਨਾ ਕੀਤਾ ਗਿਆ| "ਸੜਕ ਸੁਰੱਖਿਆ ਨਿਯਮਾਂ ਨੂੰ ਅਪਣਾਓ, ਜਿੰਦਗੀ ਖੁਸ਼ਹਾਲ ਬਣਾਓ " ਦੇ ਨਾਅਰਿਆਂ ਨਾਲ ਰੈਲੀ ਆਈ. ਟੀ. ਆਈ. ਚੋਂਕ ਤੋਂ ਹੁੰਦੀ ਹੋਈ ਆਪਣੇ ਅੰਤਿਮ ਪੜਾਅ ਤੱਕ ਪਹੁੰਚੀ| ਇਸ ਰੈਲੀ ਵਿੱਚ ਕਾਂਸਟੇਬਲ ਰਣਜੀਤ ਸਿੰਘ, ਦਿਲਬਾਗ ਸਿੰਘ,ਪਰਵਿੰਦਰ ਸਿੰਘ (ਕਲਗੀਧਰ ਪਬਲਿਕ ਸਕੂਲ ) ਟ੍ਰੈਫਿਕ ਮਾਰਸ਼ਲ ਟੀਮ ਦੇ ਇੰਚਾਰਜ ਪੰਕਜ ਅਰੋੜਾ, ਪ੍ਰੋਜੈਕਟ ਚੇਅਰਮੈਨ ਸੁਰੇਸ਼ ਕਾਂਸਲ, ਰੀਤੂ ਬਾਲਾ, ਰਜਿੰਦਰ ਕੌਰ, ਰਜਨਪ੍ਰੀਤ ਕੌਰ, ਸੁਮਨ ਰਾਣੀ, ਸਾਕਸ਼ੀ ਗੁਪਤਾ,ਅਮਨਪ੍ਰੀਤ ਕੌਰ, ਅਮਰਜੀਤ ਕੌਰ, ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ।