ਸੁਨਾਮ : ਸੁਨਾਮ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸੁਨਾਮ ਦਾ ਡੈਲੀਗੇਟ ਇਜਲਾਸ ਹੋਇਆ। ਇਜਲਾਸ ਵਿੱਚ ਹਾਜ਼ਰ ਡੈਲੀਗੇਟਾਂ ਨੂੰ ਬਜ਼ੁਰਗ ਕਮਿਊਨਿਸਟ ਆਗੂ ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਪੰਜਾਬ ਦੀ ਇਤਿਹਾਸਕ ਮੁਜ਼ਾਰਾ ਲਹਿਰ ਦੇ ਘੋਲ ਦੀ ਮੱਹਤਤਾ ਬਾਰੇ ਅਤੇ ਅਜੋਕੇ ਸਮੇਂ ਵਿੱਚ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਹਰਦੇਵ ਸਿੰਘ ਬਖਸ਼ੀਵਾਲਾ ਨੇ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਮੰਡੀਕਰਨ ਖਰੜੇ ਰਾਹੀਂ ਮੁੜ ਤਿੰਨ ਖੇਤੀਬਾੜੀ ਕਾਲ਼ੇ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ, ਜਿਸ ਨੂੰ ਪੰਜਾਬ ਦਾ ਸੰਘਰਸ਼ਸੀਲ ਕਿਸਾਨੀ ਵਰਗ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵੇਗਾ।
ਇਸ ਮੌਕੇ ਇਜਲਾਸ ਵਿੱਚ ਕੁੱਲ ਹਿੰਦ ਕਿਸਾਨ ਤਹਿਸੀਲ ਸੁਨਾਮ ਦੀ ਸਰਬਸੰਮਤੀ ਨਾਲ਼ ਚੋਣ ਹੋਈ ਜਿਸ ਵਿੱਚ ਦਰਸ਼ਨ ਸਿੰਘ ਗੋਬਿੰਦਗੜ੍ਹ ਪ੍ਰਧਾਨ, ਅਮਰੀਕ ਸਿੰਘ ਉਗਰਾਹਾਂ ਸੱਕਤਰ, ਮੀਤ ਪ੍ਰਧਾਨ ਕਰਨੈਲ ਸਿੰਘ ਛਾਜਲੀ, ਮੀਤ ਸਕੱਤਰ ਜਗਦੀਸ਼ ਸਿੰਘ ਬਖਸ਼ੀਵਾਲਾ, ਅਤੇ ਮੱਖਣ ਸਿੰਘ ਨਿਹਾਲਗੜ੍ਹ, ਭੂਰਾ ਸਿੰਘ ਸੰਗਤਪੁਰਾ, ਰਾਮ ਸਰੂਪ ਢੈਪਈ, ਗਮਦੂਰ ਸਿੰਘ ਜਵੰਦਾ, ਜੀਵਨ ਕੁਮਾਰ ਸਰਬਸੰਮਤੀ ਨਾਲ ਤਹਿਸੀਲ ਕਮੇਟੀ ਮੈਂਬਰ ਚੁਣੇ ਗਏ।