ਸੁਨਾਮ : ਬ੍ਰਾਹਮਣ ਸਭਾ ਸੁਨਾਮ ਦੇ ਹੋਣਹਾਰ ਨੌਜਵਾਨ ਵੱਲੋਂ ਰੈਪਿਡ ਸ਼ਤਰੰਜ ਟੂਰਨਾਮੈਂਟ ਵਿੱਚੋ ਪਹਿਲਾਂ ਸਥਾਨ ਹਾਸਲ ਕਰਕੇ ਪਰਤੇ ਕਿਸਾਨ ਆਗੂ ਰਾਮਪਾਲ ਸ਼ਰਮਾ ਦੇ ਪੁੱਤਰ ਗਗਨਦੀਪ ਭਾਰਦਵਾਜ ਨੂੰ ਬ੍ਰਾਹਮਣ ਸਭਾ ਦੇ ਕੌਮੀ ਮੀਤ ਪ੍ਰਧਾਨ ਪ੍ਰਦੀਪ ਮੈਨਨ, ਡਾਕਟਰ ਪਰਸ਼ੋਤਮ ਵਸ਼ਿਸ਼ਟ ਅਤੇ ਬ੍ਰਾਹਮਣ ਸਭਾ ਦੇ ਮੋਹਤਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਸ ਦਾ ਇਹ ਸਨਮਾਨ ਜੈਪੁਰ ਵਿਖੇ ਹੋਈ ਓਪਨ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਵਿੱਚ 1501 ਤੋਂ 1650 ਵਰਗ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ ਅਤੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗਗਨਦੀਪ ਭਾਰਦਵਾਜ ਦੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਬ੍ਰਾਹਮਣ ਸਭਾ ਦੇ ਕੌਮੀ ਆਗੂ ਪ੍ਰਦੀਪ ਮੈਨਨ ਨੇ ਕਿਹਾ ਕਿ ਗਗਨਦੀਪ ਨੇ ਸ਼ਾਨਦਾਰ ਖੇਡ ਦਿਖਾਈ ਅਤੇ ਸਮੁੱਚੇ ਬ੍ਰਾਹਮਣ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਅੱਗੇ ਵਧੀਆ ਪ੍ਰਦਰਸ਼ਨ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਇਸ ਟੂਰਨਾਮੈਂਟ ਵਿੱਚ 400 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਪ੍ਰਦੀਪ ਮੈਨਨ ਤੋਂ ਇਲਾਵਾ ਡਾਕਟਰ ਪਰਸ਼ੋਤਮ ਵਸ਼ਿਸ਼ਟ, ਹਰਭਗਵਾਨ ਸ਼ਰਮਾ, ਸੁਪਿੰਦਰ ਭਾਰਦਵਾਜ, ਰਾਮਪਾਲ ਸ਼ਰਮਾ ਆਦਿ ਵਿਅਕਤੀ ਸ਼ਾਮਲ ਸਨ।