ਸੂਰਤ : ਕੋਰੋਨਾ ਦੇ ਬਾਅਦ ਦੇਸ਼ ਵਿਚ ਜੇ ਕਿਸੇ ਇਕ ਬੀਮਾਰੀ ਦੀ ਗੱਲ ਸਭ ਤੋਂ ਜ਼ਿਆਦਾ ਹੋ ਰਹੀ ਹੈ ਤਾਂ ਉਹ ਬਲੈਕ ਫ਼ੰਗਸ ਜੋ ਜਾਨਲੇਵਾ ਬਣ ਚੁੱਕੀ ਹੈ। ਗੁਜਰਾਤ ਦੇ ਸੂਰਤ ਵਿਚ ਬਲੈਕ ਫ਼ੰਗਸ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਫ਼ੰਗਸ ਮਰੀਜ਼ ਦੇ ਦਿਮਾਗ਼ ਤਕ ਪਹੁੰਚ ਗਈ ਹੈ। ਇਹ ਅਪਣੀ ਤਰ੍ਹਾਂ ਦਾ ਦੇਸ਼ ਵਿਚ ਪਹਿਲਾ ਮਾਮਲਾ ਹੈ। ਸੂਰਤ ਵਿਚ 23 ਸਾਲਾ ਨੌਜਵਾਨ ਦੇ ਦਿਮਾਗ਼ ਵਿਚ ਬਲੈਕ ਫੰਗਸ ਦੀ ਇਨਫ਼ੈਕਸ਼ਨ ਮਿਲੀ ਹੈ। ਫਿਰ ਡਾਕਟਰਾਂ ਨੇ ਮਰੀਜ਼ ਦੀ ਸਰਜਰੀ ਕੀਤੀ ਤਾਕਿ ਉਸ ਨੂੰ ਬਚਾਇਆ ਜਾ ਸਕੇ ਪਰ ਸਰਜਰੀ ਦੇ ਚੌਥੇ ਦਿਨ ਮਰੀਜ਼ ਦੀ ਮੌਤ ਹੋ ਗਈ। ਇਸ ਘਟਨਾ ਤੋਂ ਡਾਕਟਰ ਵੀ ਹੈਰਾਨ ਹਨ। ਉਨ੍ਹਾ ਦਾ ਕਹਿਣਾ ਹੈ ਕਿ ਮਰੀਜ਼ ਦੇ ਦਿਮਾਗ਼ ਵਿਚ ਇਨਫ਼ੈਕਸ਼ਨ ਕਿਵੇਂ ਪਹੁੰਚ ਗਈ, ਇਹ ਹੈਰਾਨੀ ਵਾਲੀ ਗੱਲ ਹੈ। ਇਸ ਘਟਨਾ ਤੋਂ ਲੋਕ ਵੀ ਹੈਰਾਨ-ਪ੍ਰੇਸ਼ਾਨ ਹਨ।