ਨਵੀਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ ਨੇ ਬਚੇ ਹੋਏ 31 ਮੈਚ ਭਾਰਤੀ ਿਕਟ ਕੰਟਰੋਲ ਬੋਰਡ ਭਾਰਤ ਵਿੱਚ ਨਹੀਂ ਕਰਵਾਏਗਾ। ਬੀ.ਸੀ.ਸੀ.ਆਈ. ਦੇ ਸੀਈਓ ਹੇਮਾਂਗ ਅਮੀਨ 29 ਮਈ ਨੂੰ ਬੀ.ਸੀ.ਸੀ.ਆਈ. ਦੀ ਹੋਣ ਵਾਲੀ ਸਪੈਸ਼ਲ ਬੈਠਕ ਵਿੱਚ ਆਈ.ਪੀ.ਐਲ. ਦੇ ਬਾਕੀ ਮੈਚ ਕਰਵਾਉਣ ਲਈ ਇੰਗਲੈਂਡ ਅਤੇ ਯੂ.ਏ.ਈ. ਵਿੱਚ ਕਰਵਾਉਣ ਦਾ ਪ੍ਰਸਤਾਵ ਰੱਖਣਗੇ। ਹਾਲਾਂਕਿ ਅਮੀਨ ਦੀ ਪਹਿਲੀ ਪਸੰਦ ਯੂ.ਏ.ਈ. ਹੈ।
ਟੀ-20 ਵਰਲਡ ਕੱਪ ਭਾਰਤ ਤੋਂ ਯੂ.ਏ.ਈ. ਵਿਚ ਤਬਦੀਲ ਹੋਣ ’ਤੇ ਵੀ ਉਹ ਆਈ.ਪੀ.ਐਲ. ਇੰਗਲੈਂਡ ਵਿੱਚ ਕਰਵਾਉਣਾ ਚਾਹੁੰਦੇ ਹਨ। ਅਮੀਨ ਬੀ.ਸੀ.ਸੀ.ਆਈ. ਦੇ ਨਾਲ ਹੀ ਆਈ.ਪੀ.ਐਲ. ਦੇ ਵੀ ਸੀ.ਈ.ਓ. ਹਨ।
ਅਮੀਨ ਨੇ ਇਕ ਇੰਟਰਵਿਊ ਵਿੱਚ ਕਿਹਾ ਹੈ ਕਿ ਆਈ.ਪੀ.ਐਲ. ਦੇ ਬਾਕੀ ਰਹਿੰਦੇ ਮੈਚ ਯੂ.ਏ.ਈ. ਵਿੱਚ ਕਰਵਾਉਣਾ ਉਨ੍ਹਾਂ ਦੀ ਪਹਿਲੀ ਪਸੰਦ ਹੈ। ਬੀ.ਸੀ.ਸੀ.ਆਈ. ਨੇ ਸਕੱਤਰ ਜੈ ਸ਼ਾਹ ਨੇ ਆਈ.ਪੀ.ਐਲ. ਦੇ ਬਾਕੀ ਰਹਿੰਦੇ ਮੈਚਾਂ ਅਤੇ ਭਾਰਤ ਵਿੱਚ ਵਿੱਚ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਰਲਡ ਕੱਪ ਦੇ ਆਯੋਜਨ ਨੂੰ ਲੈ ਕੇ ਚਰਚਾ ਕਰਨ ਦੇ ਲਈ ਸਪੈਸ਼ਲ ਬੈਠਕ ਬੁਲਾਈ ਹੈ।
ਕੋਰੋਨਾ ਦੇ ਕਾਰਨ ਆਈ.ਪੀ.ਅੇਲ. ਦੇ 14ਵੇਂ ਸੈਸ਼ਨ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਸਨਰਾਈਜ਼ਰ ਹੈਦਰਾਬਾਦ ਦੇ ਰਿਧਿਮਾਨ ਸਾਹਾ, ਦਿੱਲੀ ਕੈਪੀਟਲਸ ਦੇ ਅਮਿਤ ਮਿਸ਼ਰਾ, ਕੇ.ਕੇ.ਆਰ. ਦੇ ਸੰਦੀਪ ਵਾਰੀਆਰ ਅਤੇ ਵਰੂਣ ਚੱਕਰਵਰਤੀ, ਸੀ.ਐਸ.ਕੇ. ਬਾਿਗ ਕੋਚ ਐਲ ਬਾਲਾਜੀ ਅਤੇ ਬੈਟਿੰਗ ਕੋਚ ਮਾੲਂਕਲ ਹਸੀ ਕੋਰੋਨਾ ਪ੍ਰਭਾਵਤ ਪਾਏ ਗਏ ਸਨ। ਇਸ ਤੋਂ ਬਾਅਦ ਬੀ.ਸੀ.ਸੀ.ਆਈ. ਅਤੇ ਆਈ.ਪੀ.ਐਲ. ਕੋਲ ਸੈਸ਼ਨ ਵਿਚਾਲੇ ਰੋਕਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ ਬਚਿਆ।