Monday, April 14, 2025

Malwa

ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਲਈ ਮਾਰਚ ਦੇ ਪਹਿਲੇ ਹਫਤੇ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ

January 31, 2025 03:20 PM
SehajTimes

ਫ਼ਤਹਿਗੜ੍ਹ ਸਾਹਿਬ : ਭਾਰਤੀ ਫੌਜ ਵਿੱਚ ਸਾਲ 2025-26 ਲਈ ਅਗਨੀਵੀਰ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਚਾਹਵਾਨ ਇਸ ਭਰਤੀ ਵਾਸਤੇ ਆਪਣੀ ਰਜਿਸਟਰੇਸ਼ਨ ਫਰਵਰੀ, 2025 ਦੇ ਪਹਿਲੇ ਹਫਤੇ ਤੋਂ ਮਾਰਚ, 2025 ਦੇ ਪਹਿਲੇ ਹਫਤੇ ਤੱਕ ਆਨ ਲਾਇਨ ਵੈਬਸਾਇਟ www.joinindianarmy.nic.in ਰਾਹੀਂ ਕਰਵਾ ਸਕਦੇ ਹਨ। ਇਹ ਜਾਣਕਾਰੀ ਭਾਰਤੀ ਫੌਜ ਦੇ ਭਰਤੀ ਦਫ਼ਤਰ ਦੇ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਰਜਿਸਟਰਡ ਹੋਏ ਨੌਜਵਾਨਾਂ ਨੂੰ ਕਾਮਨ ਐਂਟਰੈਂਸ ਟੈਸਟ ਲਈ ਅਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸਰੀਰਕ ਰੈਲੀ ਵਿੱਚ ਬੁਲਾਇਆ ਜਾਵੇਗਾ।

Have something to say? Post your comment