ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਤਰੇ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਇਸ ਦਾ ਸੋਰਸ ਕੀ ਸੀ, ਮਤਲਬ ਕਿ ਇਸ ਦਾ ਫ਼ੈਲਾਓ ਕਿਥੋਂ ਹੋਇਆ। ਇਹ ਵਾਇਰਸ ਮਨੁੱਖ ਵੱਲੋਂ ਬਣਾਇਆ ਗਿਆ ਹਾਂ ਜਾਂ ਕੁਦਰਤੀ ਹੈ ਇਸ ਬਾਰੇ ਵੀ ਅਜੇ ਤਕ ਸਾਫ਼ ਨਹੀਂ ਹੋ ਸਕਿਆ। ਕੋਰੋਨਾ ਵਾਇਰਸ ਨੂੰ ਲੈ ਕੇ ਇਕ ਨਵੀਂ ਖੋਜ ਮੁਤਾਬਕ ਕੋਰੋਨਾ ਨੂੰ ਚੀਨੀ ਵਿਗਿਆਨੀਆਂ ਨੇ ਇਕ ਲੈਬ ’ਚ ਬਣਾਇਆ ਸੀ ਜਿੱਥੋਂ ਇਹ ਲੀਕ ਹੋ ਗਿਆ ਹੈ।
ਖੋਜ ’ਚ ਦੱਸਿਆ ਗਿਆ ਹੈ ਕਿ ਹੁਣ ਲੈਬ ਤੋਂ ਨਿਕਲ ਕੇ ਇਹ ਵਾਇਰਸ ਪੂਰੀ ਦੁਨੀਆ ’ਚ ਫੈਲ ਗਿਆ ਅਤੇ ਤਬਾਹੀ ਮਚਾ ਰਿਹਾ ਹੈ। ਸਾਇੰਸ ਰਿਸਰਚ ਮੈਗਜ਼ੀਨ ਬੁਲੇਟਿਨ ਆਫ ਏਟੋਮਿਕ ਸਾਇੰਟੀਸਟ ’ਚ ਛਪੇ ਇਕ ਲੇਖ ’ਚ ਮਸ਼ਹੂਰ ਵਿਗਿਆਨੀ ਲੇਖਕ ਨਿਕੋਲਸ ਵੇਡ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਨੂੰ ਚੀਨ ਦੇ ਵੁਹਾਨ ਸਥਿਤ ਬੀ.ਐੱਸ.ਐੱਲ.2 ਲੈਬ ’ਚ ਬਣਾਇਆ ਗਿਆ ਹੈ ਜਿਥੇ ਇਹ ਪੂਰੀ ਦੁਨੀਆ ’ਚ ਲੀਕ ਹੋਇਆ।
ਨਿਕੋਲਸ ਵੇਡ ਨੇ ਵੁਹਾਨ ਇੰਸਟੀਚਿਊਟ ਆਫ ਵਾਇਉਲਾਜੀ ਨੂੰ ਫੰਡ ਮੁਹੱਈਆ ਕਰਵਾਉਣ ਵਾਲੀ ਅਮਰੀਕੀ ਸੰਸਥਾ ਇਕੋਹੈਲਥ ਐਲਾਇੰਸ ਆਫ ਨਿਊਯਾਰਕ ਦੇ ਪ੍ਰਧਾਨ ਡਾ. ਪੀਟਰ ਡਾਸਜੈਕ ਦੇ ਇੰਟਰਵਿਊ ਨੂੰ ਆਪਣੇ ਲੇਖ ਦਾ ਆਧਾਰ ਬਣਾਇਆ ਹੈ।ਆਪਣੇ ਇੰਟਰਵਿਊ ’ਚ ਪੀਟਰ ਡਾਸਜੈਕ ਨੇ ਪਹਿਲੀ ਵਾਰ ਖੁਲਾਸਾ ਕੀਤਾ ਸੀ ਕਿ ਵੁਹਾਨ ਲੈਬ ’ਚ ਸਪਾਈਕ ਪ੍ਰੋਟੀਨ ਦੀ ਰਿਪ੍ਰੋਗਰਾਮਿੰਗ ਅਤੇ ਹਿਊਮਨਾਈਜਡ ਚੂਹਿਆਂ ਨੂੰ ਇਨਫੈਕਟਿਡ ਕਰਨ ਵਾਲੇ ਕਾਈਮੇਰਿਕ ਕੋਰੋਨਾ ਵਾਇਰਸ ਤਿਆਰ ਕੀਤੇ ਜਾਂਦੇ ਹਨ। ਡਾ. ਡਾਸਜੈਕ ਨੇ ਜਾਣਕਾਰੀ ਦਿੱਤੀ ਕਿ ਕਰੀਬ 6-7 ਸਾਲਾਂ ਤੋਂ ਲੈਬ ’ਚ ਸਾਰਸ ਨਾਲ ਸੰਬੰਧਤਿ ਕਰੀਬ 100 ਤੋਂ ਵਧੇਰੇ ਨਵੇਂ ਕੋਰੋਨਾ ਵਾਇਰਸ ਲੱਭੇ ਗਏ।
ਇਨ੍ਹਾਂ ’ਚੋਂ ਕੁਝ ਨੂੰ ਮਨੁੱਖੀ ਸੈੱਲਾਂ ’ਤੇ ਅਜ਼ਮਾਇਆ ਗਿਆ। ਨਿਕੋਲਸ ਵੇਡ ਨੇ ਕਿਹਾ ਕਿ ਲੈਬ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ ਸਮਰੱਥਾ ਵਧਾਉਣ ’ਤੇ ਲਗਾਤਾਰ ਰਿਸਰਚ ਜਾਰੀ ਹੈ। ਇਨ੍ਹਾਂ ਹੀ ਨਹੀਂ, ਡਾ. ਡਾਸਜੈਕ ਨੂੰ ਇਹ ਵੀ ਪਤਾ ਸੀ ਕਿ ਉਥੇ ਵਿਗਿਆਨਕਾਂ ਨੂੰ ਪੂਰੀ ਤਰ੍ਹਾਂ ਨਾਲ ਇਨਫੈਕਸ਼ਨ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਦੀਆਂ ਤਿਆਰੀਆਂ ’ਚ ਖਾਮੀਆਂ ਸਨ। ਪਰ ਮਹਾਮਾਰੀ ਫੈਲਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸਗੋਂ ਵਾਇਰਸ ਦੇ ਲੀਕ ਹੋਣ ਦੇ ਖਦਸ਼ਿਆਂ ਨੂੰ ਖਾਰਿਜ ਕਰਨ ਦੀ ਕੋਸ਼ਿਸ਼ ਕੀਤੀ ਗਈ।