ਹੁਸ਼ਿਆਰਪੁਰ : ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਆਗੂਆਂ ਦੀ ਵਿਸ਼ੇਸ਼ ਮੀਟਿੰਗ ਕਿਸ਼ਨਗੜ੍ਹ ਵਿਖੇ ਹੋਈ।ਜਿਸ 'ਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਚੇਅਰਮੈਨ ਐਸ.ਐਸ. ਆਜ਼ਾਦ, ਦਲਵੀਰ ਸਿੰਘ ਕਲੋਈਆ ਜ਼ਿਲ੍ਹਾ ਪ੍ਰਧਾਨ ਜਲੰਧਰ, ਕਰਮਵੀਰ ਸਿੰਘ ਪ੍ਰਧਾਨ ਆਦਮਪੁਰ, ਅਮਰਜੀਤ ਸਿੰਘ ਜੰਡੂ ਸਿੰਘਾ ਅਤੇ ਸੰਦੀਪ ਵਿਰਦੀ ਤੋਂ ਇਲਾਵਾ ਇਲਾਕੇ ਦੇ ਪੱਤਰਕਾਰ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਕਿਸ਼ਨਗੜ੍ਹ ਅਲਾਵਲਪੁਰ ਯੂਨਿਟ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ।ਇਸ ਮੌਕੇ ਹੁਸਨ ਲਾਲ ਨੂੰ ਚੇਅਰਮੈਨ, ਜਸਵਿੰਦਰ ਬੱਲ ਨੂੰ ਪ੍ਰਧਾਨ, ਵਾਈਸ ਪ੍ਰਧਾਨ ਗੁਰਦੀਪ ਸਿੰਘ, ਜਨਰਲ ਸਕੱਤਰ ਸਰਜੀਤ ਪਾਲ, ਵਾਈਸ ਚੇਅਰਮੈਨ ਮਦਨ ਬੰਗੜ, ਅਮਨਦੀਪ ਹਨੀ ਕੈਸ਼ੀਅਰ, ਅੰਮ੍ਰਿਤਪਾਲ ਸੋਧੀ ਸਹਾਇਕ ਸਕੱਤਰ ਅਤੇ ਪੀਆਰਓ ਗੁਰਦੇਵ ਮਹੇ, ਹਰਪ੍ਰੀਤ ਰੰਧਾਵਾ ਸਲਾਹਕਾਰ ਚੁਣੇ ਗਏ। ਇਸ ਮੌਕੇ ਚੁਣੇ ਗਏ ਮੈਂਬਰਾਂ ਨੂੰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਵਧਾਈ ਗਈ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਕਿਸ਼ਨਗੜ ਅਲਾਵਲਪੁਰ ਦੇ ਚੁਣੇ ਗਏ ਪ੍ਰਧਾਨ ਜਸਵਿੰਦਰ ਬੱਲ ਨੇ ਦੀ ਵਰਕਿੰਗ ਰਿਪੋਰਟ ਐਸੋਸੀਏਸ਼ਨ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ। ਕਿਹਾ ਕਿ ਕਿਸੇ ਵੀ ਪੱਤਰਕਾਰ ਨਾਲ ਧੱਕਾ ਹੁੰਦਾ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ। ਇਸ ਮੌਕੇ ਤੇ ਪ੍ਰਧਾਨ ਜਸਵਿੰਦਰ ਬੱਲ ਨੇ ਭਰੋਸਾ ਦਿੱਤਾ ਕੀ ਜੋ ਜਿੰਮੇਦਾਰੀ ਮੈਨੂੰ ਐਸੋਸੀਏਸ਼ਨ ਦੇ ਸੀਨੀਅਰ ਆਗੂਆ ਨੇ ਦਿੱਤੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ।ਇਸ ਮੌਕੇ ਤੇ ਸਧਾ ਨੰਦ ਸਾਬੀ, ਮਦਨ ਲਾਲ ਬੱਲਾਂ, ਬਲਵੰਤ ਕਾਹਲੋ, ਅਵਤਾਰ ਸਿੰਘ ਕੰਨੂਗੋ, ਸੁਖਵਿੰਦਰ ਵਿਰਦੀ, ਅਜੀਤ ਸਿੰਘ ਰਾਏਪੁਰ,ਵਿਕਾਸ ਸ਼ਰਮਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੇ ਪੱਤਰਕਾਰ ਹਜਰ ਸਨ।