ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਜ਼ਦੀਕੀ ਪਿੰਡ ਸ਼ੇਰਗੜ੍ਹ ਵਿਖ਼ੇ ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਤੇ ਰਾਜ ਕੁਮਾਰ ਬੱਧਣ ਦੀ ਪ੍ਰਧਾਨਗੀ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ, ਉੱਘੇ ਸਿਆਸਤਦਾਨ, ਮਹਾਨ ਸਮਾਜ ਸੁਧਾਰਕ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 134ਵੇ ਜਨਮ ਦਿਵਸ ਮੌਕੇ ਬੱਚਿਆਂ ਨੂੰ ਕਾਪੀਆਂ ਅਤੇ ਪੈਨ ਦੇ ਕੇ ਮਨਾਇਆ ਗਿਆ। ਇਸ ਸਮਾਗਮ ਵਿੱਚ ਥਾਣਾ ਸਦਰ ਦੇ ਐਸ ਐਚ ਓ ਇੰਸਪੈਕਟਰ ਸੋਮਨਾਥ ਅਤੇ ਪਿੰਡ ਦੇ ਸਰਪੰਚ ਕਾਲਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ! ਫੋਰਸ ਦੇ ਆਗੂਆਂ ਵਲੋਂ ਡਾ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਤੇ ਫੁੱਲਾ ਦੇ ਹਾਰ ਪਾਕੇ ਖੁਸ਼ੀ ਜਾਹਰ ਕੀਤੀ! ਉਹਨਾਂ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਜੀ ਐਸਸੀ ਸਮਾਜ ਦੇ ਰਹਿਬਰ ਹਨ ਜਿਨ੍ਹਾਂ ਨੇ ਪਛੜੇ ਅਤੇ ਦੱਬੇ ਕੁਚਲੇ ਲੋਕਾਂ ਨੂੰ ਅੱਗੇ ਵੱਧਣ ਦਾ ਮੌਕਾ ਦਿੱਤਾ। ਉਹਨਾਂ ਸੰਵਿਧਾਨ ਮੁਤਾਬਕ ਹਰ ਵਰਗ ਤੇ ਹਰ ਸਮਾਜ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿਤਾ ਉਹਨਾਂ ਕਿਹਾ ਕਿ ਬਾਬਾ ਸਾਹਿਬ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਅਤੇ ਉਹਨਾ ਐਸਸੀ ਸਮਾਜ ਨੂੰ ਹੱਕ ਦਿਵਾਉਣ ਲਈ ਆਪਣੇ ਪਰੀਵਾਰ ਦੀ ਕੁਰਬਾਨੀ ਵੀ ਦਿਤੀ ਉਹਨਾ ਕਿਹਾ ਕਿ ਬਾਬਾ ਸਾਹਿਬ ਇੱਕ ਉੱਚ ਦਰਜੇ ਦੇ ਆਫ ਨੌਲਜ ਵਿਦਵਾਨ ਹੁੰਦੇ ਹੋਏ ਵੀ ਉਹਨਾ ਨੂੰ ਛੂਆ ਛਾਤ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਯੋਗਦਾਨ ਕਿਸੇ ਇੱਕ ਵਰਗ ਵਿਸ਼ੇਸ਼ ਦੇ ਲਈ ਨਹੀਂ ਸਗੋਂ ਸੰਪੂਰਨ ਮਾਨਵਤਾ ਨੂੰ ਉਨ੍ਹਾਂ ਨੇ ਹੱਕ ਅਧਿਕਾਰ ਸੰਵਿਧਾਨ ਰਾਹੀਂ ਲੈ ਕੇ ਦਿੱਤੇ। ਉਹਨਾਂ ਕਿਹਾ ਕਿ ਜੇਕਰ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਤਾਂ ਆਪਣੇ ਬੱਚਿਆਂ ਨੂੰ ਵਿਦਿਆ ਤੋਂ ਵੰਚਿਤ ਨਾ ਰਹਿਣ ਦਿਓ। ਉਹਨਾਂ ਐਸਸੀ ਸਮਾਜ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦਾ ਸਟੈਚੂ ਹਰ ਇੱਕ ਪਿੰਡ ਵਿਚ ਲਾਇਆ ਜਾਵੇ! ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਸੋਮਨਾਥ ਅਤੇ ਪਿੰਡ ਸ਼ੇਰਗੜ੍ਹ ਦੇ ਸਰਪੰਚ ਕਾਲਾਂ ਨੇ ਗਰੀਬਾਂ ਦੇ ਮਸੀਹਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਹਰ ਇੱਕ ਮਨੁੱਖ ਨੂੰ ਬਾਬਾ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਮਾਸਟਰ, ਚੇਲੇ ਡਾਕਟਰ ਸ਼ੇਰਗੜ, ਸਾਜਨ ਸ਼ੇਰਗੜ, ਜਸ ਸ਼ੇਰਗੜ,ਹੈਪੀ ਸ਼ੇਰਗੜ੍ਹ, ਕਰਨ ਸ਼ੇਰਗੜ,ਗੋਰਾ ਸ਼ੇਰਗੜ, ਮੰਗਾ ਸ਼ੇਰਗੜ, ਜਗਦੀਸ਼, ਮਾਸਟਰ ਦਲਵੀਰ ਸ਼ੇਰਗੜ੍ਹ, ਅਵਿਨਾਸ਼ ਸਿੰਘ ਸ਼ੇਰਗੜ, ਮੇਸ਼ੀ ਸ਼ੇਰਗੜ, ਹੀਰਾ ਕਨੇਡਾ ਵਾਲਾ, ਕਿੰਦਾ ਕਨੇਡਾ ਵਾਲਾ ਹਰਭਜਨ ਲਾਲ ਸ਼ੇਰਗੜ ਆਦਿ ਹਾਜ਼ਰ ਸਨ!