ਹੁਸ਼ਿਆਰਪੁਰ : ਡੇਰਾ ਗੁਰੂ ਸਰ ਖੁੱਡਾ ਵਿਖੇ ਸੰਤ ਬਾਬਾ ਤੇਜਾ ਸਿੰਘ ਜੀ ਐੱਮ ਏ, ਸੰਤ ਸੁਖਜੀਤ ਸਿੰਘ, ਉਸਤਾਦ ਸਤਨਿੰਦਰ ਸਿੰਘ ਬੋਦਲ ਵਲੋਂ ਡੇਰਾ ਗੁਰੂ ਸਰ ਖੁੱਡਾ ਦੇ ਵਿਦਿਆਰਥੀ ਬੱਚਿਆਂ ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਖੁੱਡੇ ਵਾਲਿਆਂ ਵਲੋਂ ਨਿਰਧਾਰਤ ਰਾਗ ਕਾਨੜਾ ਵਿਚ ਗਾਇਨ ਕੀਤਾ ਗਿਆ ਗੁਰਬਾਣੀ ਸ਼ਬਦ "ਐਸੀ ਮਾਂਗ ਗੋਬਿੰਦ ਤੇ" ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦਿਆਂ ਰਾਮੇਸ਼ਵਰ ਸਿੰਘ ਨੇ ਦੱਸਿਆ ਡੇਰਾ ਗੁਰੂ ਸਰ ਖੁੱਡਾ ਦੇ ਵਿਦਿਆਰਥੀ ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਖੁੱਡੇ ਵਾਲੇ, ਜਿਨ੍ਹਾਂ ਨੇ ਸਿੱਖ ਸੰਗਤ (ਹੁਸ਼ਿਆਰਪੁਰ) ਵਲੋਂ ਕਰਵਾਏ ਗਏ ਚੌਥੇ "ਸ਼ਬਦ ਸੁਣਾਓ ਇਨਾਮ ਪਾਓ" ਧਾਰਮਿਕ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ, ਉਨ੍ਹਾਂ ਵਲੋਂ ਗਾਇਨ ਕੀਤੇ ਗਏ ਸ਼ਬਦ "ਐਸੀ ਮਾਂਗੁ ਗੋਬਿਦ ਤੇ" ਦੀ ਮਿਊਜ਼ਿਕ ਕੰਪਨੀ ਨੰਗਲ ਈਸ਼ਰ ਵਲੋਂ ਆਡੀਓ ਵਿਸ਼ਵ ਪੱਧਰ ਦੇ ਸਾਰੇ ਹੀ ਆਡੀਓ ਸਾਈਟਾਂ ਤੇ ਅਤੇ ਵੀਡੀਓ ਯੂਟਿਊਬ ਚੈਨਲ "ਨੰਗਲ ਈਸ਼ਰ" ਤੇ ਰਿਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਊਜ਼ਿਕ ਬੈਨਰ ਨੰਗਲ ਈਸ਼ਰ ਵਲੋਂ ਭਾਈ ਸਿਮਰਨਜੀਤ ਸਿੰਘ, ਭਾਈ ਸੁਰਿੰਦਰ ਸਿੰਘ ਖੁੱਡੇ ਵਾਲਿਆਂ ਵਲੋਂ ਗਾਇਨ ਗੁਰਬਾਣੀ ਸ਼ਬਦ "ਐਸੀ ਮਾਂਗ ਗੋਬਿੰਦ ਤੇ" ਦੇ ਪੇਸ਼ ਕਰਤਾ ਜਪਨੀਤ ਕੌਰ ਨੰਗਲ ਈਸ਼ਰ ਹਨ ਇਸ ਦੇ ਪ੍ਰੋਡਿਊਸਰ ਸ਼੍ਰੀਮਤੀ ਰਾਜਵਿੰਦਰ ਕੌਰ ਨੀਰੂ ਹਨ, ਇਸ ਦੇ ਸੰਗੀਤਕਾਰ ਗੁਰਵੀਰ ਲਹਿਰੀ ਅਤੇ ਵੀਡੀਓ ਹਰਮਿੰਦਰ ਸਿੰਘ ਮੋਨੂੰ ਵਲੋਂ ਤਿਆਰ ਕੀਤੀ ਗਈ ਹੈ ਅਤੇ ਇਸ ਦੇ ਪ੍ਰੋਜੈਕਟ ਮੈਨੇਜਰ ਸ਼੍ਰੀ ਨਰੇਸ਼ ਐੱਸ. ਗਰਗ ਹਨ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ ਤਰਸੇਮ ਸਿੰਘ ਸਹੋਤਾ, ਸ ਗੁਰਦੇਵ ਸਿੰਘ, ਸ ਰਣਵਿੰਦਰ ਸਿੰਘ ਰੋਮੀ, ਸ਼੍ਰੀਮਤੀ ਸ਼ਾਂਤੀ ਦੇਵੀ, ਸ਼੍ਰੀਮਤੀ ਲਖਵਿੰਦਰ ਕੌਰ, ਸੀਮਾ ਕੁਮਾਰੀ ਵੀ ਹਾਜ਼ਰ ਸਨ।