ਨਵੀਂ ਦਿੱਲੀ : ਪਹਿਲਵਾਨ ਸਾਗਰ ਰਾਣਾ ਦੀ ਹੱਤਿਆ ਦੇ ਦੋਸ਼ ਵਿੱਚ ਫਰਾਰ ਚੱਲ ਰਹੇ ਉਲੰਪਿਕ ਤਗਮਾ ਵਿਜੇਤਾ ਸ਼ੁਸੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਥੇ ਇਹ ਗੱਲ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਸੁਸ਼ੀਲ ਕੁਮਾਰ ਦੀ ਲੋਕੇਸ਼ਨ ਬਠਿੰਡਾ ਵਿੱਚ ਦੇਖੀ ਗਈ ਸੀ। ਬਠਿੰਡਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਸ ਲੋਕੇਸ਼ਨ ਨੂੰ ਦੇਖਦੇ ਹੋਇਆਂ ਦਿੱਲੀ ਪੁਲਿਸ ਬਠਿੰਡਾ ਵੀ ਪੁੱਜੀ ਹੈ। ਹੁਣ ਇਸ ਗੱਲ ਦੀ ਰਿਪੋਰਟ ਮਿਲੀ ਹੈ ਕਿ ਦਿੱਲੀ ਪੁਲਿਸ ਨੇ ਉਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਤੇ ਉਸ ਦੇ ਸਾਥੀ ਅਜੈ ਨੂੰ ਪਹਿਲਵਾਨ ਸਾਗਰ ਰਾਣਾ ਕਤਲਮਾਮਲੇ ਵਿਚ ਪੰਜਾਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਹੁਣ ਦਿੱਲੀ ਲਿਆਂਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚਾਰ ਮਈ ਨੂੰ ਛਤਰਸਾਲ ਸਟੇਡੀਅਮ ਵਿੱਚ ਹੋਏ ਝਗੜੇ ਦੌਰਾਨ ਸਾਗਰ ਰਾਣਾ ਤੇ ਉਸ ਦੇ ਦੋ ਦੋਸਤ ਸੋਨੂੰ ਤੇ ਅਮਿਤ ਕੁਮਾਰ ਜ਼ਖ਼ਮੀ ਹੋ ਗਏ ਸਨ ਪਰ ਸਾਗਰ ਦੀ ਮਗਰੋਂ ਮੌਤ ਹੋ ਗਈ ਸੀ। ਉਸੇ ਵਾਰਦਾਤ ਦੀ ਰਾਤ ਤੋਂ ਸੁਸ਼ੀਲ ਕੁਮਾਰ ਫਰਾਰ ਚੱਲ ਰਿਹਾ ਸੀ।