Tuesday, April 15, 2025

Doaba

ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾ ਨੇ ਥਾਣਾ ਮੇਹਟੀਆਣਾ ਦੇ SHO ਬਲਜੀਤ ਸਿੰਘ ਨੂੰ ਕੀਤਾ ਸਨਮਾਨਿਤ

February 15, 2025 02:40 PM
SehajTimes

ਹੁਸ਼ਿਆਰਪੁਰ : ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਵਲੋਂ ਐਸ.ਐਚ.ਓ ਮੇਹਟੀਆਣਾ ਬਲਜੀਤ ਸਿੰਘ ਨੂੰ ਸਨਮਾਨ ਕੀਤਾ | ਉਹਨਾਂ ਕਿਹਾ ਕਿ ਬਹੁਤ ਘੱਟ ਅਜਿਹੇ ਸਰਕਾਰੀ ਅਧਿਕਾਰੀ ਹੁੰਦੇ ਹਨ ਜੋ ਸਭ ਨੂੰ ਇੱਕੋ ਅੱਖ ਨਾਲ ਵੇਖਦੇ ਹੋਏ ਸਭ ਨੂੰ ਬਰਾਬਰ ਇਨਸਾਫ਼ ਦੇਣ ਲਈ ਯਤਨਸ਼ੀਲ ਰਹਿੰਦੇ ਹਨ ਇਹਨਾਂ ਵਿੱਚੋਂ ਹੀ ਥਾਣਾ ਮੇਹਟੀਆਣਾ ਦੇ ਐਸ.ਐਚ.ਓ ਬਲਜੀਤ ਸਿੰਘ ਅਜਿਹੇ ਅਧਿਕਾਰੀ ਹਨ ਜਿਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਸਾਰ ਇਨਸਾਫ਼ ਦੇਣ ਲਈ ਕਦੇ ਕਿਸੇ ਦਬਾਅ ਦੀ ਪ੍ਰਵਾਹ ਨਹੀਂ ਕੀਤੀ| ਇਸ ਮੌਕੇ ਐਸ.ਐਚ.ਓ ਬਲਜੀਤ ਸਿੰਘ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈ ਬਤੌਰ ਥਾਣਾ ਮੁਖੀ ਅਮਨ ਕਾਨੂਨ ਨੂੰ ਬਹਾਲ ਰੱਖਣ ਲਈ ਆਪਣੀ ਬਣਦੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗਾ| ਉਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਸ਼ੇ ਦੇ ਸੁਦਾਗਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀ ਜਾਵੇਗਾ ਚਾਹੇ ਉਹ ਕਿੰਨੀ ਵੀ ਪਹੁੰਚ ਰੱਖਦਾ ਹੋਵੇ | ਉਹਨਾ ਕਿਹਾ ਕਿ ਲਾਅ ਐਡ ਆਰਡਰ ਨੂੰ ਪੱਕੇ ਤੌਰ ਤੇ ਬਹਾਲ ਰੱਖਿਆ ਜਾਵੇਗਾ! ਇਸ ਮੌਕੇ ਫੋਰਸ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੋ ਐਸ.ਐਸ.ਉ ਨੇ ਬਲਜੀਤ ਨੇ ਥਾਣਾ ਮੇਹਟੀਆਣਾ ਦਾ ਚਾਰਜ ਲਿਆ ਹੈ ਉਸ ਦਿਨ ਤੋਂ ਹੀ ਇਲਾਕੇ ਵਿੱਚ ਨਸ਼ਾ ਖੋਰੀ ਲੁੱਟਾ ਖੋਹਾ ਨੂੰ ਵੱਡੇ ਪੱਧਰ ਤੇ ਠੱਲ ਪਈ ਹੈ ਆਗੂਆ ਨੇ ਥਾਣਾ ਮੁਖੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ 2009 ਤੋਂ ਹੀ ਸਮਾਜ ਸੇਵਾ ਦੇ ਕੰਮ ਕਰਦੀ ਆ ਰਹੀ ਹੈ ਉਹਨਾਂ ਇਹ ਵੀ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਸਾਰੇ ਵਰਗਾ ਦੀ ਸਾਝੀ ਫੋਰਸ ਹੈ ਨਾ ਕਿ ਕਿਸੇ ਇੱਕ ਵਰਗ ਦੀ ਫੋਰਸ ਹੈ ਇਸ ਮੌਕੇ ਥਾਣਾ ਮੁਖੀ ਨੇ ਲੋਕਾ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਲਈ ਪਬਲਿਕ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਦੇਣ ਉਹਨਾ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਜਿਲਾ ਕਪਤਾਨ ਦੇ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਨਕੇਲ ਕੱਸਣ ਲਈ ਪੁਲਿਸ ਨੇ ਵਿਸ਼ੇਸ਼ ਅਭਿਆਨ ਚਲਾਇਆ ਹੋਇਆ ਹੈ! ਉਹਨਾ ਕਿਹਾ ਕਿ ਅਪਰਾਧਕ ਘਟਨਾਵਾਂ ਤੇ ਰੋਕ ਲਾਉਣ ਲਈ ਖੇਤਰ ਦੇ ਲੋਕਾਂ ਨੂੰ ਪੁਲਿਸ ਦਾ ਡੱਟਕੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਅਪਰਾਧਿਕ ਘਟਨਾਵਾਂ ਨੂੰ ਠੱਲ ਪਾਈ ਜਾ ਸਕੇ ਉਹਨਾਂ ਕਿਹਾ ਕਿ ਪਿੰਡਾਂ ਵਿੱਚ  ਲੜਾਈ ਝਗੜਿਆਂ ਨੂੰ ਪਹਿਲ ਦੇ ਅਧਾਰ ਤੇ ਨਿਬੇੜਨ ਦਾ ਯਤਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਛੋਟੀ ਉਮਰ ਦੇ ਬੱਚਿਆਂ ਨੂੰ ਵਾਹਨ ਦੇ ਕੇ ਸੜਕਾਂ ਤੇ ਨਾ ਭੇਜਿਆ ਜਾਵੇ ਤਾਂ ਜੋ ਵੱਧ ਰਹੀਆਂ ਘਟਨਾਵਾਂ ਘੱਟ ਸਕਣ ਉਹਨਾਂ ਨੇ ਚਿਤਾਵਨੀ ਦਿੱਤੀ ਕਿ ਬਿਨਾਂ ਨੰਬਰ ਦੇ ਚੱਲਣ ਵਾਲੇ ਦੋ ਪਈਆ ਵਾਹਨਾਂ ਤੇ ਪ੍ਰੈਸ਼ਰ ਹਾਰਨ ਲੱਗੇ ਵਾਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਹੈਪੀ ਸਾਈਂ ਮੀਡੀਆ ਇੰਚਾਰਜ ਬੇਗਮਪੁਰਾ ਟਾਈਗਰ ਫੋਰਸ, ਢਿੱਲੋ ਬੱਧਣ, ਰਵਿ ਸੁੰਦਰ ਨਗਰ,ਰੋਹਿਤ ਬੱਧਣ,ਰਾਹੁਲ ਬੱਧਣ,ਆਦਿ ਹਾਜ਼ਰ ਸਨ !

Have something to say? Post your comment

 

More in Doaba

ਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਵੇਚਣ ਵਾਲੀ  ਕਥਿਤ ਦੋਸ਼ਣ ਜਸਵੀਰ ਕੋਰ ਨੂੰ ਕੀਤਾ ਗ੍ਰਿਫਤਾਰ

ਸਵ. ਜਗਜੀਤ ਸਿੰਘ ਸਚਦੇਵਾ ਦੇ ਜਨਮ ਦਿਨ 'ਤੇ ਲੰਗਰ ਦਾ ਆਯੋਜਨ ਕੀਤਾ ਗਿਆ

ਮਾਲੇਰਕੋਟਲਾ ਰੋਡ ਤੋਂ ਸਿੱਧਵਾਂ ਨਹਿਰ ਲੋਹਾਰਾ ਪੁਲ ਤੱਕ 200 ਫੁੱਟ ਚੌੜੀ ਸੜਕ ਦਾ ਕੰਮ ਦਾ 9 ਅਪਰੈਲ ਨੂੰ ਹੋਵੇਗਾ ਆਗਾਜ਼

ਸਾਬਕਾ ਮੰਤਰੀ ਮਨਰੰਜਨ ਕਾਲੀਆ ਦੇ ਘਰ ‘ਤੇ ਗ੍ਰਨੇਡ ਹਮਲਾ

ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਘਿਨਾਉਣੀਆਂ ਹਰਕਤਾਂ ਕਰਕੇ ਪੰਜਾਬ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ : ਕੌਸ਼ਲਰ ਮੁਕੇਸ਼ ਕੁਮਾਰ ਮੱਲ੍ਹ

ਬੇਗਮਪੁਰਾ ਟਾਈਗਰ ਫੋਰਸ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਬੰਦ ਪਏ ਆਕਸੀਜਨ ਜਨਰੇਸ਼ਨ ਪਲਾਂਟਾਂ ਨੂੰ ਠੀਕ ਕਰਵਾਉਣ  ਲਈ ਦਿੱਤਾ ਮੰਗ ਪੱਤਰ

ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸ਼ਾਨੋ ਸ਼ੌਕਤ ਨਾਲ ਹੋਈ ਆਰੰਭ 

ਅਪਰਾਧ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ

ਐਸਸੀ ਸਮਾਜ ਪੰਨੂੰ ਨੂੰ ਅਜਿਹਾ ਸਬਕ ਸਿਖਾਏਗਾ ਕਿ ਪੰਨੂੰ ਦੀਆਂ ਸੱਤ ਪੀੜੀਆਂ ਨਹੀਂ ਭੁੱਲ ਸਕਣਗੀਆਂ : ਬੇਗਮਪੁਰਾ ਟਾਈਗਰ ਫੋਰਸ 

Amit Shah ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆਂ ਤੇ ਅਪਮਾਨਜਨਕ ਟਿੱਪਣੀ ਕਰਨ ਵਿਰੁੱਧ ਦਿੱਤਾ DC ਨੂੰ ਮੰਗ ਪੱਤਰ