ਹੁਸ਼ਿਆਰਪੁਰ : ਪ੍ਰਯਾਗਰਾਜ ਵਿਖੇ ਮਹਾਂਕੁੰਭ ਦੌਰਾਨ, ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ। ਕਈ ਮਸ਼ਹੂਰ ਹਸਤੀਆਂ ਵੀ ਤ੍ਰਿਵੇਣੀ ਸੰਗਮ ਵਿੱਚ ਡੁੱਬਕੀ ਲਗਾਉਣ ਲਈ ਮਹਾਂਕੁੰਭ ਪਹੁੰਚ ਰਹੀਆਂ ਹਨ। ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਜੋ ਕਿ ਪੰਜਾਬ ਦੇ ਇੱਕ ਪ੍ਰਮੁੱਖ ਸਿਆਸਤਦਾਨ ਹਨ ਬਹੁਤ ਅਧਿਆਤਮਿਕ ਵੀ ਹਨ ਵੀ ਮਾਘ ਪੂਰਨਿਮਾ 'ਤੇ ਪਵਿੱਤਰ ਇਸ਼ਨਾਨ ਕਰਨ ਲਈ ਮਹਾਂਕੁੰਭ ਪ੍ਰਯਾਗਰਾਜ ਪਹੁੰਚੇ। ਸੰਗਮ ਦੇ ਅਰੇਲ ਘਾਟ 'ਤੇ ਪਵਿੱਤਰ ਡੁੱਬਕੀ ਲਗਾਉਣ ਤੋਂ ਬਾਅਦ, ਉਹਨਾਂ ਨੇ ਇਸਨੂੰ ਜੀਵਨ ਵਿੱਚ ਇੱਕ ਵਾਰ ਹੋਣ ਵਾਲਾ ਬ੍ਰਹਮ ਅਨੁਭਵ ਕਿਹਾ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਅਧਿਆਤਮਿਕ ਅਨੁਭਵ ਨੇ ਮੈਨੂੰ ਇਹ ਅਹਿਸਾਸ ਕਰਵਾਇਆ ਕਿ ਮਹਾਂਕੁੰਭ ਉਸ ਤੋਂ ਕਿਤੇ ਵੱਧ ਹੈ ਜੋ ਮੈਂ ਇਸ ਬਾਰੇ ਸੁਣਿਆ ਸੀ।
ਉਨ੍ਹਾਂ ਕਿਹਾ ਕਿ ਮਹਾਂਕੁੰਭ ਭਾਰਤੀ ਸੱਭਿਆਚਾਰ ਦੀ ਸ਼ਾਨਦਾਰ ਵਿਰਾਸਤ ਦਾ ਪ੍ਰਤੀਕ ਹੈ ਅਤੇ ਅਧਿਆਤਮਿਕ ਸ਼ੁੱਧਤਾ ਅਤੇ ਸਕਾਰਾਤਮਕ ਊਰਜਾ ਦਾ ਸਰੋਤ ਹੈ। ਮਹਾਂਕੁੰਭ ਸਿਰਫ਼ ਇੱਕ ਧਾਰਮਿਕ ਇਕੱਠ ਹੀ ਨਹੀਂ ਹੈ ਸਗੋਂ ਇਹ ਭਾਰਤੀ ਅਧਿਆਤਮਿਕਤਾ, ਵਿਸ਼ਵਾਸ, ਪਰੰਪਰਾ ਅਤੇ ਸੱਭਿਆਚਾਰ ਦਾ ਇੱਕ ਜਿਉਂਦਾ ਜਾਗਦਾ ਉਦਾਹਰਣ ਹੈ। ਅਧਿਆਤਮਿਕ ਅਤੇ ਸਕਾਰਾਤਮਕ ਊਰਜਾਵਾਂ
ਦੇ ਸਰੋਤ, ਮਹਾਂਕੁੰਭ ਵਿਖੇ, ਉਨ੍ਹਾਂ ਨੇ ਦੇਸ਼ ਅਤੇ ਆਪਣੇ ਸੂਬੇ ਪੰਜਾਬ ਦੀ ਤਰੱਕੀ ਅਤੇ ਖੁਸ਼ੀ ਲਈ ਪ੍ਰਾਰਥਨਾ ਕੀਤੀ