ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੈਸ ਸਟੇਸ਼ਨ ਪਿੰਡ ਮੀਰਪੁਰ, ਤਹਿਸੀਲ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਫੋਟੋਗ੍ਰਾਫੀ ਲਈ ਵਰਜਿਤ ਸਥਾਨ ਘੋਸਿ਼ਤ ਕੀਤਾ ਹੈ। ਸੀਨੀਅਰ ਮੈਨੇਜਰ, ਗੇਲ ਇੰਡੀਆ ਲਿਮ:, ਗੇਲ ਭਵਨ, 16 ਬਿਕਾਜੀ ਕਾਮਾ ਪਲੇਸ ਨਵੀਂ ਦਿੱਲੀ ਦੇ ਬਿਨੈ ਪੱਤਰ ਨੂੰ ਮੁੱਖ ਰੱਖਦੇ ਹੋਏ ਪਿੰਡ ਮੀਰਪੁਰ ਵਿਖੇ ਸਥਾਪਿਤ ਗੈਸ ਸਟੇਸ਼ਨ ਦੀ ਸੁਰੱਖਿਆ ਨੂੰ ਵੇਖਦੇ ਹੋਏ ਪਿੰਡ ਮੀਰਪੁਰ ਦੇ ਗੈਸ ਸਟੇਸ਼ਨ ਨੂੰ ਫੋਟੋਗ੍ਰਾਫੀ ਲਈ ਵਰਜਿਤ ਸਥਾਨ ਐਲਾਨਿਆ ਗਿਆ ਹੈ। ਮਨਾਹੀ ਦੇ ਇਹ ਹੁਕਮ 13 ਅਪ੍ਰੈਲ, 2025 ਤੱਕ ਲਾਗੂ ਰਹਿਣਗੇ।