ਭਵਾਨੀਗੜ੍ਹ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਡੀ ਐੱਸ ਪੀ ਰਾਹੁਲ ਕਾਂਸਲ ਨਾਲ ਹੋਈ ਅਤੇ ਜੋ ਕੱਲ ਡੀ ਐੱਸ ਪੀ ਦਫਤਰ ਅੱਗੇ ਪੱਕਾ ਮੋਰਚਾ ਲੱਗਣਾ ਸੀ ਉਹ ਮੋਰਚਾ ਡੀ ਐੱਸ ਪੀ ਕਾਂਸਲ ਵੱਲੋਂ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਉਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਜਿਸ ਸਬੰਧੀ ਆਗੂਆਂ ਨੇ ਦੱਸਿਆ ਕਿ ਜੋ ਥਾਣਾ ਭਵਾਨੀਗੜ੍ਹ ਦੇ ਨਾਲ ਸਬੰਧਤ ਮਸਲੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲਮਕ ਰਹੇ ਹਨ ਉਨ੍ਹਾਂ ਸਬੰਧੀ ਦਿਨ 24 ਫਰਵਰੀ ਤੋਂ ਡੀਐਸਪੀ ਭਵਾਨੀਗੜ੍ਹ ਦੇ ਦਫਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਣਾ ਸੀ। ਉਨ੍ਹਾਂ ਮਸਲਿਆਂ ਸੰਬੰਧੀ ਅੱਜ ਡੀਐਸਪੀ ਵੱਲੋਂ ਆਗੂਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਹਨਾਂ ਨੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਵਾਇਆ। ਆਗੂਆਂ ਨੇ ਕਿਹਾ ਕਿ ਜੇ ਮਸਲੇ ਇੱਕ ਹਫਤੇ ਦੇ ਵਿੱਚ ਹੱਲ ਨਾ ਹੋਏ ਤਾਂ ਜਲਦੀ ਹੀ ਪੱਕਾ ਮੋਰਚਾ ਡੀਐਸਪੀ ਦਫਤਰ ਅੱਗੇ ਲਗਾਇਆ ਜਾਵੇਗਾ।