ਨਵੀਂ ਦਿੱਲੀ : ਚਕਰਵਾਤੀ ਤੂਫਾਨ ਤਾਓਕੇ ਤੋਂ ਉਬਰ ਰਹੇ ਦੇਸ਼ ਉੱਤੇ ਹੁਣ ਯਾਸ ਤੂਫਾਨ ਦਾ ਖ਼ਤਰਾ ਮੰਡਰਾ ਰਿਹਾ ਹੈ । ਮੌਸਮ ਵਿਭਾਗ (IMD) ਮੁਤਾਬਕ ਐਤਵਾਰ ਨੂੰ ਬੰਗਾਲ ਦੀ ਖਾੜੀ ਵਿੱਚ ਘਟ ਦਬਾਅ ਦਾ ਖੇਤਰ ਚਕਰਵਾਤੀ ਤੂਫਾਨ ਵਿੱਚ ਬਦਲ ਜਾਵੇਗਾ। ਮੰਗਲਵਾਰ ਤੱਕ ਤੂਫਾਨ ਬੇਹੱਦ ਤਾਕਤਵਰ ਹੋ ਸਕਦਾ ਹੈ। ਇਸ ਨਾਲ ਨਿਪਟਨ ਲਈ ਆਰਮੀ, ਨੇਵੀ ਅਤੇ Air Force ਨੇ ਤਿਆਰ ਕਰ ਲਈ ਹੈ । ਤਿੰਨਾਂ ਸੇਨਾਵਾਂ ਨੇ ਹੋਣ ਵਾਲੇ ਨੁਕਸਾਨ ਨੂੰ ਵੇਖਦੇ ਹੋਏ ਕਈ ਟੀਮਾਂ ਤੈਨਾਤ ਕਰ ਦਿਤੀਆਂ ਹਨ। ਯਾਸ ਤੂਫਾਨ ਓਡੀਸ਼ਾ ਦੇ ਪਾਰਾਦੀਪ ਅਤੇ ਪੱਛਮ ਬੰਗਾਲ ਦੇ ਸਾਗਰ ਵਿਚੋਂ ਲੰਘੇਗਾ। ਇਹ 26 ਮਈ ਨੂੰ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਤਟਾਂ ਨਾਲ ਟਕਰਾ ਸਕਦਾ ਹੈ। ਤੂਫਾਨ ਦੇ ਅਲਰਟ ਨੂੰ ਵੇਖਦੇ ਹੋਏ ਰੇਲਵੇ ਨੇ 24 ਤੋਂ 29 ਮਈ ਤੱਕ 25 ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿਤੀ ਹੈ।
ਪੱਛਮ ਬੰਗਾਲ ਦੇ ਦੱਖਣ ਅਤੇ ਪੂਰਬੀ ਮਿਦਨਾਪੁਰ ਵਿੱਚ ਹੇਠਲੇ ਇਲਾਕੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਣ ਦਾ ਕੰਮ ਸ਼ੁਰੂ ਹੋ ਗਿਆ ਹੈ । ਕੇਂਦਰ ਸਰਕਾਰ ਨੇ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ (NDRF) ਦੀਆਂ 85 ਟੀਮਾਂ 5 ਰਾਜਾਂ ਵਿੱਚ ਤੈਨਾਤ ਕਰ ਦਿਤੀਆਂ ਹਨ। ਤੂਫਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪੱਛਮ ਬੰਗਾਲ ਅਤੇ ਓਡੀਸ਼ਾ ਵਿੱਚ ਹੋ ਸਕਦਾ ਹੈ । IMD ਮੁਤਾਬਕ ਇੱਥੇ 185 ਕਿਲੋਮੀਟਰ ਪ੍ਰਤੀ ਘੰਟੇ (kmph) ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ । ਤੂਫਾਨ ਕਾਰਨ 25 ਮਈ ਨੂੰ ਬੰਗਾਲ ਦੇ ਮੇਦਿਨੀਪੁਰ ਅਤੇ ਹੁਗਲੀ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਕੁੱਝ ਇਲਾਕੀਆਂ ਵਿੱਚ ਭਾਰੀ ਮੀਂਹ ਹੋਣ ਦਾ ਅਨੁਮਾਨ ਹੈ ।