ਨਵੀਂ ਦਿੱਲੀ: ਕਮਜ਼ੋਰ ਹੋ ਰਹੀ ਕੋਰੋਨਾ ਦੀ ਦੂਜੀ ਲਹਿਰ ਵਿਚਾਲੇ ਰਾਹਤ ਭਰੀ ਖ਼ਬਰ ਹੈ। ਸਰਕਾਰ ਮੁਤਾਬਕ ਹੁਣ ਤਕ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦਾ ਬੱਚਿਆਂ ’ਤੇ ਗੰਭੀਰ ਅਸਰ ਹੋਵੇਗਾ। ਹੁਣ ਤਕ ਕਿਹਾ ਜਾ ਰਿਹਾ ਸੀ ਕਿ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣਗੇ। ਦੇਸ਼ ਵਿਚ ਕੋਰੋਨਾ ਦੀ ਸਥਿਤੀ ਬਾਰੇ ਪ੍ਰੈਸ ਕਾਨਫ਼ਰੰਸ ਦੌਰਾਨ ਏਮਜ਼ ਦੇ ਡਾਇਰੈਕਟਰ ਡਾ.ਰਣਦੀਪ ਗੁਲੇਰੀਆ ਨੇ ਕਿਹਾ ਕਿ ਅਸੀਂ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿਚ ਵੇਖਿਆ ਕਿ ਬੱਚਿਆਂ ਵਿਚ ਲਾਗ ਬਹੁਤ ਘੱਟ ਵੇਖਿਆ ਗਿਆ ਹੈ। ਇਸ ਲਈ ਹੁਣ ਤਕ ਅਜਿਹਾ ਨਹੀਂ ਲਗਦਾ ਕਿ ਤੀਜੀ ਲਹਿਰ ਵਿਚ ਬੱਚਿਆਂ ਵਿਚ ਲਾਗ ਵੇਖਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣਗੇ ਪਰ ਇਹ ਗੱਲ ਤੱਥ ’ਤੇ ਆਧਾਰਤ ਨਹੀਂ। ਇਸ ਦਾ ਅਸਰ ਬੱਚਿਆਂ ’ਤੇ ਨਾ ਪਵੇ, ਇਸ ਲਈ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ।