ਸੁਨਾਮ : ਸ਼ਿਵ ਸ਼ਕਤੀ-ਭਜਨ ਮੰਡਲੀ ਸੁਨਾਮ ਦੀ ਇਕ ਅਹਿਮ ਮੀਟਿੰਗ ਸਮਾਜ ਸੇਵਕਾ ਅਤੇ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੁਮਨ ਸੇਠੀ ਨੂੰ ਸਰਬਸੰਮਤੀ ਨਾਲ ਭਜਨ ਮੰਡਲੀ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਮੈਂਬਰਾਂ ਦੀ ਨਿਯੁਕਤੀ ਦੀ ਜ਼ਿੰਮੇਵਾਰੀ ਨਵ ਨਿਯੁਕਤ ਪ੍ਰਧਾਨ ਨੂੰ ਸੌਂਪੀ ਗਈ। ਮੈਡਮ ਕਾਂਤਾ ਪੱਪਾ ਨੇ ਨਵ-ਨਿਯੁਕਤ ਪ੍ਰਧਾਨ ਸੁਮਨ ਸੇਠੀ ਨੂੰ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਸਾਬਕਾ ਕੌਂਸਲਰ ਕਾਂਤਾ ਪੱਪਾ ਨੇ ਆਖਿਆ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਦੂਜਿਆਂ ਤੇ ਨਿਰਭਰ ਨਾ ਰਹਿਣਾ ਪਵੇ। ਇਸ ਸਮੇਂ ਨਵ-ਨਿਯੁਕਤ ਪ੍ਰਧਾਨ ਸੁਮਨ ਸੇਠੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਿਆ ਮਧਾਨ, ਮਾਹੀ ਮਧਾਨ, ਸੁਮਨ ਸੇਠੀ, ਸੋਨਿਕਾ, ਸਿਮਰਨ- ਰਾਣੀ, ਲਲਿਤਾ ਪਾਠਕ, ਮਹਿਕ, ਰਾਜ ਰਾਣੀ, ਸ਼ਕੁੰਤਲਾ ਰਾਣੀ, ਧੀਰਜ ਦੇਵੀ, ਪਿੰਕੀ ਰਾਣੀ, ਸ਼ਸ਼ੀ ਰਾਣੀ, ਮੀਨਾ ਰਾਣੀ, ਸੰਗੀਤਾ ਰਾਣੀ, ਮਧੂ ਚਾਵਲਾ, ਸੁਨੀਤਾ ਰਾਣੀ, ਚਿਰਾਗ ਅਤੇ ਸਿਲਕੀ ਹੋਰ ਹਾਜ਼ਰ ਸਨ।