ਨਵੀਂ ਦਿੱਲੀ : ਯਾਸ ਤੁਫ਼ਾਨ ਨੂੰ ਲੈ ਕੇ ਸਰਕਾਰ ਨੇ ਅਲਟਰ ਜਾਰੀ ਕਰ ਦਿਤਾ ਹੈ ਅਤੇ ਇਸ ਸਬੰਧੀ ਜ਼ਰੂਰੀ ਕਦਮ ਵੀ ਚੁੱਕੇ ਜਾ ਰਹੇ ਹਨ। ਦਰਅਸਲ ਬੁੱਧਵਾਰ ਸਵੇਰੇ ਯਾਸ ਚੱਕਰਵਾਤੀ ਤੂਫ਼ਾਨ ਬੰਗਾਲ ਅਤੇ ਉੱਤਰੀ ਓਡ਼ੀਸਾ ਦੇ ਤੱਟਵਰਤੀ ਇਲਾਕਿਆਂ ਵਿਚ ਪਹੁੰਚ ਜਾਵੇਗਾ, ਦੁਪਹਿਰ ਦੇ ਸਮੇਂ ਓਡ਼ੀਸਾ ਵਿਚ ਪਾਰਾਦੀਪ ਅਤੇ ਬੰਗਾਲ ਦੇ ਸਾਗਰ ਟਾਪੂ ਦੇ ਵਿਚਾਲੇ ਤੋਂ ਬਾਲਾਸੌਰ ਕੋਲ ਦੀ ਲੰਘੇਗਾ। ਸਮੁੰਦਰੀ ਤੂਫ਼ਾਨ ਨਾਲ ਨਜਿੱਠਣ ਲਈ ਐਨਡੀਆਰਐਫ ਅਤੇ ਬੰਗਾਲ ਅਤੇ ਉਡ਼ੀਸਾ ਦੀਆਂ ਸਰਕਾਰਾਂ ਸਮੇਤ ਨੇਵਲ, ਏਅਰ ਫੋਰਸ ਅਤੇ ਕੇਂਦਰੀ ਏਜੰਸੀਆਂ ਨੇ ਜੰਗੀ ਪੱਧਰ 'ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਡ਼ੀਸਾ ਦੇ ਬਾਲਾਸੌਰ ਦੇ ਕਰੀਬ ਪਾਰਾਦੀਪ ਤੇ ਸਾਗਰ ਆਈਲੈਂਡ ਦੇ ਵਿਚਾਲੇ ਉੱਤਰੀ ਉਡ਼ੀਸਾ-ਪੱਛਮੀ ਬੰਗਾਲ ਤਟ ਕੋਲੋਂ ਛੱਕਰਵਾਤੀ ਤੂਫ਼ਾਨ ਯਾਸ ਦੇ ਲੰਘਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਵੱਲੋਂ ਦਿੱਤੀ ਗਈ। ਪੱਛਮੀ ਬੰਗਾਲ ਦੇ ਦੀਘਾ ਵਿਚ ਬਾਰਿਸ਼ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਚੱਕਰਵਾਤੀ ਯਾਸ ਦੇ ਇਥੋਂ ਲੰਘਣ ਦੀ ਉਮੀਦ ਹੈ।
ਜਾਣਕਾਰੀ ਅਨੁਸਾਰ ਆਈਐਮਡੀ ਨੇ ਮੰਗਲਵਾਰ ਨੂੰ ਭਵਿੱਖਬਾਣੀ ਕੀਤੀ ਕਿ ਅਗਲੇ 12 ਘੰਟਿਆਂ ਵਿਚ ਤਫ਼ਾਨ ਇਕ ਗੰਭੀਰ ਰੂਪ ਲੈ ਸਕਦਾ ਹੈ। ਆਈਐਮਡੀ ਵੱਲੋਂ ਅੱਜ ਜਾਰੀ ਕੀਤੇ ਗਏ ਇਕ ਬੁਲੇਟਿਨ ਵਿਚ ਕਿਹਾ ਗਿਆ ਹੈ, 'ਪੂਰਬੀ-ਉੱਤਰ ਬੰਗਾਲ ਦੀ ਖਾੜੀ ਤੋਂ ਇਕ ਗੰਭੀਰ ਚੱਕਰਵਾਤ ਯਾਸ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਅਗਲੇ 12 ਘੰਟਿਆਂ ਵਿਚ, ਇਹ ਹੋਰ ਗੰਭੀਰ ਹੋ ਸਕਦਾ ਹੈ। 26 ਮਈ ਬੁੱਧਵਾਰ ਦੀ ਸਵੇਰ ਨੂੰ, ਇਹ ਪੱਛਮੀ-ਬੰਗਾਲ ਅਤੇ ਓਡੀਸ਼ਾ ਦੇ ਤੱਟ ਦੇ ਨੇੜੇ ਪਹੁੰਚੇਗਾ।